ਪੱਤਰ ਪ੍ਰੇਰਕ
ਜਗਰਾਉਂ, 10 ਅਗਸਤ
ਸੀਟੀ ਯੂਨੀਵਰਸਿਟੀ ਚੌਂਕੀਮਾਨ (ਜਗਰਾਉਂ) ਦਾ ਦਾਖ਼ਲਿਆਂ ਲਈ ਬਣਾਇਆ ਅਸਿਸਟੈਂਟ ਮੈਨੇਜਰ ਯੂਨੀਵਰਸਿਟੀ ਨਾਲ ਕਥਿਤ ਧੋਖਾਧੜੀ ਕਰ ਕੇ ਲਾਪਤਾ ਹੋ ਗਿਆ। ਉਸ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਦੇ ਪ੍ਰਬੰਧਕ ਮੈਨੇਜਰ ਗੀਤਇੰਦਰ ਸਿੰਘ ਨੇ ਥਾਣਾ ਸਦਰ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ’ਵਰਸਿਟੀ ਵਿਚ ਬਤੌਰ ਅਸਿਸਟੈਂਟ ਮੈਨੇਜਰ (ਦਾਖ਼ਲੇ) ਕਿਸ਼ਤਿਜ਼ ਸਾਮਾਨ ਸਣੇ ਸ਼ਨਾਖ਼ਤੀ ਕਾਰਡ ਲੈ ਕੇ ਲਾਪਤਾ ਹੋ ਗਿਆ ਹੈ। ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਮੁਲਜ਼ਮ ਦੇ ਲਾਪਤਾ ਹੋਣ ਨਾਲ ਯੂਨੀਵਰਸਿਟੀ ਨੂੰ ਦਾਖ਼ਲਿਆਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।