ਰਾਏਕੋਟ (ਪੱਤਰ ਪ੍ਰੇਰਕ): ਸਵੇਰੇ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਫਾਇਨਾਂਸ ਕੰਪਨੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਦਿੰਦਿਆਂ ਮੈਨੇਜਰ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਾਇਨਾਂਸ ਕੰਪਨੀ ਸੈਟਿਨ ਕ੍ਰੈਡਿਟ ਕੇਅਰ ਨੈੱਟਵਰਕ ਲਿਮਟਿਡ ਦਾ ਦਫ਼ਤਰ ਤਲਵੰਡੀ ਰੋਡ ’ਤੇ ਹੈ, ਜਿਥੇ ਸਵੇਰੇ 6 ਵਜੇ ਦੇ ਕਰੀਬ ਦਫਤਰ ’ਚ ਤਿੰਨ ਵਿਅਕਤੀ ਪਿਸਤੌਲਨੁਮਾ ਚੀਜ਼ ਨਾਲ ਦਾਖ਼ਲ ਹੋਏ। ਕਮਰੇ ਵਿੱਚ ਆ ਕੇ ਉਨ੍ਹਾਂ ਅਲਮਾਰੀ ਦੀਆਂ ਚਾਬੀਆਂ ਮੰਗੀਆਂ। ਇਨਕਾਰ ਕਰਨ ’ਤੇ ਉਨ੍ਹਾਂ ਨੇ ਕੁੱਟਮਾਰ ਕੀਤੀ ਤੇ ਇੱਕ ਫਾਇਰ ਕੀਤਾ ਤੇ ਉਸਨੂੰ ਜ਼ਖ਼ਮੀ ਕਰਕੇ ਫਰਾਰ ਹੋ ਗਏ। ਡੀ.ਐੱਸ.ਪੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।