ਮਾਛੀਵਾੜਾ: ਪਿੰਡ ਉਧੋਵਾਲ ਕਲਾਂ ਵਿੱਚ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਦੇ ਆਈ.ਈ.ਸੀ. ਕੰਪੋਨੈਂਟ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਗਗਨਦੀਪ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਅਤੇ ਉਪਲਬਧ ਮਸ਼ੀਨਰੀ ਬਾਰੇ ਦੱਸਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਨ ਬਚਾਉਣ ਦੀ ਅਪੀਲ ਕੀਤੀ। ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਤਰੁਣ ਗੁਪਤਾ ਨੇ ਝੋਨੇ ’ਤੇ ਕੀੜੇ-ਮਕੌੜੇ ਦੇ ਹਮਲਿਆਂ ਅਤੇ ਕੰਟਰੋਲ ਵਾਸਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ। ਏ.ਟੀ.ਐੱਮ. ਅਵਤਾਰ ਵੱਲੋਂ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖੇਤੀਬਾੜੀ ਦਫ਼ਤਰ ਤੋਂ ਮਨਪ੍ਰੀਤ ਸਿੰਘ ਜੂਨੀਅਰ ਟੈਕਨੀਸ਼ੀਅਨ, ਦਿਲਮਨਦੀਪ ਸਿੰਘ, ਮਾਨਵ ਵਿਕਾਸ ਸੰਸਥਾ ਤੋਂ ਦਵਿੰਦਰ ਪਾਲ, ਮੀਨਾਕਸ਼ੀ ਸ਼ਰਮਾ ਅਤੇ ਕਿਸਾਨ ਹਾਜ਼ਰ ਸਨ। – ਪੱਤਰ ਪ੍ਰੇਰਕ