ਰਾਏਕੋਟ:
ਸ਼ੂਅ ਐਸੋਸੀਏਸ਼ਨ ਰਾਏਕੋਟ ਦੀ ਇੱਕ ਜ਼ਰੂਰੀ ਮੀਟਿੰਗ ਸਥਾਨਕ ਜੈਨ ਟਰੇਡਰ ਰਾਏਕੋਟ ਦੇ ਦਫ਼ਤਰ ਵਿਖੇ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਬੰਧਤ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਉਪਰੰਤ ਸ਼ੂਅ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਬਰਾਂ ਵੱਲੋਂ ਸਰਬਸੰਮਤੀ ਨਾਲ ਕੀਮਤੀ ਲਾਲ ਜੈਨ ਨੂੰ ਸ਼ੂਅ ਐਸੋਸੀਏਸ਼ਨ ਰਾਏਕੋਟ ਦਾ ਪ੍ਰਧਾਨ, ਆਤਮ ਕੁਮਾਰ ਅਰੋੜਾ ਨੂੰ ਸਰਪ੍ਰਸਤ, ਸੁਨੀਲ ਜੈਨ ਹੈਪੀ ਨੂੰ ਮੀਤ ਪ੍ਰਧਾਨ, ਨਵਨੀਤ ਜੈਨ ਨੂੰ ਸਕੱਤਰ, ਕਪਿਲ ਕੁਮਾਰ ਡੰਗ ਨੂੰ ਖ਼ਜ਼ਾਨਚੀ, ਸੰਜੀਵ ਕੁਮਾਰ ਟੱਕਰ ਤੇ ਰਾਜ ਨਰਿੰਦਰ ਗਰਗ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਤਿਲਕ ਰਾਜ, ਪਦਮ ਜੈਨ, ਸੰਦੀਪ ਜੈਨ ਸੁਨੀਲ ਜੈਨ ਅਤੇ ਨਵੀਨ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ