ਪੱਤਰ ਪ੍ਰੇਰਕ
ਰਾਏਕੋਟ, 16 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਲੁਧਿਆਣਾ ਦੀ ਟਿਕਰੀ ਬਾਰਡਰ ਵਿੱਚ ਹੋ ਰਹੀ ਇਕ ਮੀਟਿੰਗ ’ਚ ਸ਼ਾਮਲ ਹੋਣ ਲਈ ਪਿੰਡ ਬੋਪਾਰਾਏ, ਕਾਲਸਾਂ, ਬੱਸੀਆਂ, ਧੂਰਕੋਟ, ਜਲਾਲਦੀਵਾਲ, ਕਮਾਲਪੁਰਾ ਆਦਿ ਤੋਂ ਕਿਸਾਨਾਂ ਦੇ ਜਥੇ ਅੱਜ ਟਿੱਕਰੀ ਬਾਰਡਰ ਲਈ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਬਲਾਕ ਪ੍ਰਧਾਨ ਰਣਧੀਰ ਸਿੰਘ ਉੱਪਲ ਬੱਸੀਆਂ ਦੀ ਰਹਿਨੁਮਾਈ ਹੇਠ ਰਵਾਨਾ ਹੋਏ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਆਖਿਆ ਕਿ ਕਿਸਾਨਾਂ ਦਾ ਇਹ ਇਤਿਹਾਸਕ ਸੰਘਰਸ਼ ਹਰ ਹਾਲ ਵਿੱਚ ਕਿਸਾਨਾਂ ਦੀ ਜਿੱਤ ਨਾਲ ਨਬਿੜੇਗਾ ਤੇ ਕੇਂਦਰ ਦੀ ਅੜੀਅਲ ਸਰਕਾਰ ਦੀ ਹਾਰ ਹੋਵੇਗੀ।