ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਦਸੰਬਰ
ਆਮ ਆਦਮੀ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਭੋਲਾ ਗਰੇਵਾਲ ਵੱਲੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਤਹਿਤ ਉਨ੍ਹਾਂ ਆਪਣੇ ਸਾਥੀਆਂ ਸਮੇਤ ਵਾਰਡ ਨੰ. 2 ਨੂਰਵਾਲਾ ਰੋਡ ਵਿੱਚ ਕੀਤੀ ਜਨ ਸਭਾ ਦੌਰਾਨ ਮਹਿਲਾਵਾਂ ਲਈ ਇੱਕ ਹਜ਼ਾਰ ਰੁਪਏ ਮਹੀਨਾ ਭੱਤਾ ਦੇਣ ਲਈ ਕੇਜਰੀਵਾਲ ਦੀ ਤੀਸਰੀ ਗਾਰੰਟੀ ਦੇ ਫਾਰਮ ਭਰਦਿਆਂ ਕਿਹਾ ਕਿ ‘ਆਪ’ ਦੀ ਲਹਿਰ ਤੋਂ ਘਬਰਾਏ ਵਿਰੋਧੀ ਲਗਾਤਾਰ ਭੰਡੀ ਪ੍ਰਚਾਰ ਵਿੱਚ ਜੁਟੇ ਹੋਏ ਹਨ ਪਰ ਕੇਜਰੀਵਾਲ ਹੀ ਉਹ ਇਨਸਾਨ ਹਨ ਜਿਨ੍ਹਾਂ ਦੀਆਂ ਗਾਰੰਟੀਆਂ ਨੇ ਵਿਰੋਧੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਉਨਾਂ ਕਿਹਾ ਕਿ ਜਿੱਥੇ ਅਕਾਲੀਆਂ ਨੇ ਸੂਬੇ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਉੱਥੇ ਹੀ ਕਾਂਗਰਸੀਆਂ ਨੇ ਵੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਇਸ ਮੌਕੇ ਉਨ੍ਹਾਂ ਇੱਕ ਮੌਕਾ ‘ਆਪ’ ਨੂੰ ਦੇਣ ਲਈ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਵੀ ਭਰੋਸਾ ਦਿੱਤਾ ਕਿ ਇਸ ਵਾਰ ਉਹ ਕੇਜਰੀਵਾਲ ਸਰਕਾਰ ਦੇ ਨਾਲ ਖੜੇ ਹਨ ਤੇ ਉਨਾਂ ਨੂੰ ਵਿਸ਼ਵਾਸ ਹੈ ਕਿ ਕੇਜਰੀਵਾਲ ਦਿੱਲੀ ਦੀ ਤਰਜ ਤੇ ਪੰਜਾਬ ਨੂੰ ਵੀ ਬੇਹਤਰ ਸੂਬਾ ਬਣਾਉਣਗੇ।