ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਨਵੰਬਰ
ਜੀਜੀਐੱਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਦੇ ਐੱਨਐੱਸਐੱਸ ਕਲੱਬ ਨੇ ਕਰੋਨਾ ਵਾਰੀਅਰਜ਼ ਦੇ ਧੰਨਵਾਦ ਲਈ ਸਾਈਕਲ ਰੈਲੀ ਕੱਢੀ। ਇਹ ਰੈਲੀ ਕਾਲਜ ਕੈਂਪਸ ਵਿੱਚੋਂ ਸ਼ੁਰੂ ਹੋ ਕਿ ਘੁਮਾਰ ਮੰਡੀ ਚੌਕ, ਲੜਕਿਆਂ ਦੇ ਸਰਕਾਰੀ ਕਾਲਜ, ਰੋਜ਼ ਗਾਰਡਨ, ਫੁਹਾਰਾ ਚੌਕ, ਭਾਰਤ ਨਗਰ ਤੋਂ ਹੁੰਦੀ ਹੋਈ ਦੁਬਾਰਾ ਕਾਲਜ ਕੈਂਪਸ ਵਿੱਚ ਆ ਕੇ ਸਮਾਪਤ ਹੋਈ। ਰੈਲੀ ਵਿੱਚ ਕਾਲਜ ਦੇ ਬੀਬੀਏ, ਬੀਕਾਮ, ਬੀਸੀਏ, ਬੀਐੱਚਐੱਮਸੀਟੀ, ਬੀਐੱਸਸੀ ਫੈਸ਼ਨ ਡਿਜ਼ਾਈਨਿੰਗ ਅਤੇ ਐੱਮਬੀਏ ਦੇ ਵਿਦਿਆਰਥੀ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕਾਲਜ ਕੌਂਸਲ ਦੇ ਪ੍ਰਧਾਨ ਡਾ. ਐੱਸਪੀ ਸਿੰਘ ਨੇ ਵਿਦਿਆਰਥੀਆਂ ਨੂੰ ਰੈਲੀ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਸ਼ਕਤੀ ਹਨ। ਜਨਰਲ ਸਕੱਤਰ ਅਰਵਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਰੈਲੀ ਕੱਢਣ ’ਤੇ ਵਧਾਈ ਦਿੱਤੀ। ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਕਿਹਾ ਕਿ ਕਰੋਨਾ ਯੋਧਿਆਂ ਨੇ ਨਿਰਸਵਾਰਥ ਹੋ ਕੇ ਕੰਮ ਕੀਤਾ। ਪ੍ਰਿੰ. ਡਾ. ਹਰਪ੍ਰੀਤ ਸਿੰਘ ਨੇ ਕਿਹਾ ਮਹਾਂਮਾਰੀ ਦੌਰਾਨ ਹੈਲਥਕੇਅਰ ਵਰਕਰਾਂ, ਪੁਲੀਸ ਮੁਲਾਜ਼ਮਾਂ ਆਦਿ ਨੇ ਸ਼ਲਾਘਾਯੋਗ ਕੰਮ ਕੀਤਾ ਹੈ।