ਗੁਰਿੰਦਰ ਸਿੰਘ
ਲੁਧਿਆਣਾ, 30 ਦਸੰਬਰ
ਅੱਜ ਰੇਲਵੇ ਸਟੇਸ਼ਨ ’ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਨਵੀਂ ਦਿੱਲੀ ਤੋਂ ਰਵਾਨਾ ਹੋਈ ਵੰਦੇ ਭਾਰਤ ਰੇਲਗੱਡੀ ਦਾ ਜ਼ਿਲ੍ਹਾ ਪ੍ਰਧਾਨ ਰਜ਼ਨੀਸ਼ ਧੀਮਾਨ ਦੀ ਅਗਵਾਈ ਹੇਠ ਸਵਾਗਤ ਕੀਤਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਆਗੂ ਜਤਿੰਦਰ ਮਿੱਤਲ, ਰੇਨੂੰ ਥਾਪਰ, ਗੁਰਦੇਵ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਅਰਨੇਸ਼ ਮਿਸ਼ਰਾ, ਸਤਿੰਦਰ ਸਿੰਘ ਤਾਜਪੁਰੀ ਸਮੇਤ ਕਈ ਆਗੂ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
ਇਸ ਮੌਕੇ ਰਜਨੀਸ਼ ਧੀਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਦੋ ਵੰਦੇ ਭਾਰਤ ਰੇਲਗੱਡੀਆਂ ਦੇ ਕੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਕਾਰੋਬਾਰੀਆਂ ਅਤੇ ਵਪਾਰੀਆਂ ਦਾ ਗੜ੍ਹ ਹੈ ਅਤੇ ਇੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਕੰਮ ਦੇ ਸਿਲਸਿਲੇ ਵਿੱਚ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਲਈ ਜਾਂਦੇ ਹਨ ਪਰ ਇਹ ਦੋ ਨਵੀਆਂ ਰੇਲ ਗੱਡੀਆਂ ਚੱਲਣ ਨਾਲ ਕਾਰੋਬਾਰੀਆਂ ਨੂੰ ਦਿੱਲੀ ਅਤੇ ਕਟੜਾ ਆਦਿ ਜਾਣ ਲਈ ਭਾਰੀ ਲਾਭ ਪੁੱਜੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਪੰਜਾਬ ਹਿੱਤ ਵਿੱਚ ਫ਼ੈਸਲੇ ਕਰ ਰਹੇ ਹਨ।
ਰੇਲਵੇ ਸਟੇਸ਼ਨ ’ਤੇ ਵੰਦੇ ਭਾਰਤ ਰੇਲਗੱਡੀ ਦੇ ਸਵਾਗਤ ਮੌਕੇ ਵਰਕਰਾਂ ਨੇ ਮਠਿਆਈਆਂ ਵੀ ਵੰਡੀਆਂ ਅਤੇ ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ।
ਇਸ ਮੌਕੇ ਸੂਬਾਈ ਬੁਲਾਰੇ ਰਜੀਵ ਕਤਨਾ, ਅਮਿਤ ਗੁਸਾਈਂ, ਸੰਜੀਵ ਸਚਦੇਵ, ਕਾਂਤੇਦੂ ਸ਼ਰਮਾ, ਡਾ. ਕਨਿਕਾ ਜਿੰਦਲ, ਮਹੇਸ਼ ਸ਼ਰਮਾ, ਯਸ਼ਪਲ ਜਨੋਤਰਾ ਅਤੇ ਡਾ. ਸਤੀਸ਼ ਕੁਮਾਰ ਸਮੇਤ ਕਈ ਆਗੂ ਹਾਜ਼ਰ ਸਨ।