ਪੱਤਰ ਪ੍ਰੇਰਕ
ਰਾਏਕੋਟ, 31 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਬੱਸੀਆਂ ਇਕਾਈ ਦਾ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ 53ਵਾਂ ਜਥਾ ਬਲਾਕ ਪ੍ਰਧਾਨ ਰਣਧੀਰ ਸਿੰਘ ਉੱਪਲ ਬੱਸੀਆਂ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਪ੍ਰਧਾਨ ਰਣਧੀਰ ਸਿੰਘ ਉੱਪਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਜੋ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਹੈ, ਉਸ ਨੂੰ ਕਿਸਾਨ ਜੱਥੇਬੰਦੀਆਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨਾਂ ਨਾਲ ਫੇਰ ਅਜਿਹਾ ਵਰਤਾਅ ਕੀਤਾ ਜਾਂਦਾ ਹੈ ਤਾਂ ਕਿਸਾਨਾਂ ਦਾ ਸੰਘਰਸ਼ ਵੀ ਤਿੱਖਾ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਗਿੱਲ, ਕਮਲਪ੍ਰੀਤ ਸਿੰਘ ਉੱਪਲ, ਸਾਧੂ ਸਿੰਘ ਸਿੱਧੂ, ਰਾਜ ਸਿੰਘ ਸਿੱਧੂ, ਗਿਆਨ ਸਿੰਘ ਉੱਪਲ, ਜਰਨੈਲ ਸਿੰਘ ਬਿੱਲੂ, ਕਾਲਾ ਸਿੰਘ ਗਿੱਲ, ਰਣਜੀਤ ਸਿੰਘ ਚੀਮਾ, ਜੰਗ ਸਿੰਘ ਉੱਪਲ, ਰਾਜਦੀਪ ਸਿੰਘ, ਡਾ. ਅਜੈਬ ਸਿੰਘ ਗਰੇਵਾਲ, ਤਾਰਾਂ ਉੱਪਲ ਸਿੰਘ, ਰਿੰਕੂ ਸਿੰਘ ਗਿੱਲ ਹਾਜ਼ਰ ਸਨ।