ਪੱਤਰ ਪ੍ਰੇਰਕ
ਪਾਇਲ, 20 ਅਗਸਤ
ਭਾਕਿਯੂ ਏਕਤਾ-ਉਗਰਾਹਾਂ ਦੇ ਬਲਾਕ ਮਲੌਦ ਦੀ ਮੀਟਿੰਗ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਦੁਧਾਲ ਵਿੱਚ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ੍ਹ ਅਤੇ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆਹੜ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਲਾਕ ਕਮੇਟੀ ਵਿੱਚ ਖਾਲੀ ਅਹੁਦੇ ਭਰੇ ਗਏ ਜਿਸ ਵਿੱਚ ਡਾ. ਰੁਪਿੰਦਰ ਸਿੰਘ ਜੋਗੀਮਾਜਰਾ ਸਰਪ੍ਰਸਤ, ਲਖਵਿੰਦਰ ਸਿੰਘ ਲਾਡੀ ਸੀਨੀਅਰ ਮੀਤ ਪ੍ਰਧਾਨ, ਰਾਜਪਾਲ ਸਿੰਘ ਦੁਧਾਲ ਪ੍ਰਚਾਰ ਸਕੱਤਰ, ਕਿਰਨਜੀਤ ਸਿੰਘ ਪੰਧੇਰ ਖੇੜੀ ਸਹਾਇਕ ਖਜ਼ਾਨਚੀ ਅਤੇ ਧਰਮ ਸਿੰਘ ਮਾਲੋਦੌਦ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਸਾਰੀਆਂ ਇਕਾਈਆਂ ਤੋਂ ਇੱਕ-ਇੱਕ ਮੈਂਬਰ ਲੈ ਕੇ ਬਲਾਕ ਕਮੇਟੀ ਦੀ ਚੋਣ ਵੀ ਕੀਤੀ ਗਈ। ਆਗੂਆਂ ਨੇ ਲੋਕ ਪੱਖੀ ਖੇਤੀ ਨੀਤੀ ਬਣਵਾਉਣ ਲਈ 27 ਤੋਂ 31 ਅਗਸਤ ਤੱਕ ਲੱਗਣ ਵਾਲੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਬਲਾਕ ਸਕੱਤਰ ਨਾਜਰ ਸਿੰਘ ਸਿਆੜ੍ਹ, ਮਨਪ੍ਰੀਤ ਸਿੰਘ ਜੀਰਖ, ਮਨਜੀਤ ਸਿੰਘ ਸ਼ੀਹਾਂ ਦੌਦ, ਮਲਕੀਤ ਸਿੰਘ ਰਾਮਗੜ ਸਰਦਾਰਾਂ, ਗੁਰਜੀਤ ਸਿੰਘ ਪੰਧੇਰ ਖੇੜੀ, ਮਾ. ਕੁਲਦੀਪ ਸਿੰਘ ਟਿੰਬਰਵਾਲ ਤੇ ਅਮਰਜੀਤ ਸਿੰਘ ਧੌਲ ਕਲਾਂ ਆਦਿ ਮੀਟਿੰਗ ਵਿੱਚ ਹਾਜ਼ਰ ਰਹੇ।