ਪੱਤਰ ਪ੍ਰੇਰਕ
ਸਮਰਾਲਾ, 15 ਸਤੰਬਰ
ਪਿੰਡ ਸਿਹਾਲਾ ਵਿਖੇ ਸਮਾਜਸੇਵੀ ਜਥੇਬੰਦੀਆਂ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਸਮਾਜ ਸੇਵੀ ਨੀਰਜ ਸਿਹਾਲਾ ਅਤੇ ਸੀਨੀਅਰ ਆਗੂ ਰੂਪਮ ਗੰਭੀਰ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਲਾਲੀ ਸਮਰਾਲਾ ਅਤੇ ਮਨਦੀਪ ਟੋਡਰਪੁਰ ਨੇ ਉਦਘਾਟਨ ਕੀਤਾ। ਖੂਨਦਾਨ ਕੈਂਪ ਵਿੱਚ ਕਰਨ ਹਸਪਤਾਲ ਤੋਂ ਮਾਹਿਰ ਡਾਕਟਰਾਂ ਦੀ ਟੀਮ ਖੂਨ ਇਕੱਤਰ ਕਰਨ ਪੁੱਜੀ। ਇਸ ਦੌਰਾਨ 33 ਯੂਨਿਟਾਂ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿੱਚ ਸਥਾਨਕ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਖੁਦ ਖੂਨਦਾਨ ਕੀਤਾ।
ਇਸ ਮੌਕੇ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਅੱਜ ਦੀ ਵੱਧ ਰਹੀ ਰਫਤਾਰ ਨੇ ਹਾਦਸਿਆਂ ਦੀ ਵੀ ਗਿਣਤੀ ਵਧਾ ਦਿੱਤੀ ਹੈ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਨੇ ਮਰੀਜ਼ਾਂ ਦੀ ਗਿਣਤੀ ਵਧਾ ਦਿੱਤੀ ਹੈ ਜਿਸ ਕਾਰਨ ਹਸਪਤਾਲਾਂ ਵਿੱਚ ਖੂਨ ਦੀ ਬਹੁਤ ਜ਼ਰੂਰਤ ਰਹਿੰਦੀ ਹੈ। ਅਜਿਹੇ ਕੈਂਪਾਂ ਰਾਹੀਂ ਇਕੱਤਰ ਕੀਤਾ ਗਿਆ ਖੂਨ ਲੋੜਵੰਦਾਂ ਦੇ ਕੰਮ ਆਉਂਦਾ ਹੈ। ਉਨ੍ਹਾਂ ਸਿਹਾਲਾ ਦੇ ਨੌਜਵਾਨਾਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਅੱਖਾਂ ਦਾ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਵਿੱਚ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਗਈਆਂ।
ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਸਿਹਾਲਾ ਦੇ ਨੌਜਵਾਨਾਂ ਵੱਲੋਂ ਕੀਤੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਖੂਨਦਾਨੀਆਂ ਅਤੇ ਆਏ ਮਰੀਜ਼ਾਂ ਨੂੰ ਵਧੀਆ ਰਿਫੈਰਸ਼ਮੈਂਟ ਦਿੱਤੀ। ਇਸ ਮੌਕੇ ਲਾਲਾ ਮੰਗਤ ਰਾਏ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ, ਮਨੀ ਪਾਠਕ, ਇੰਦਰੇਸ਼ ਜੈਦਕਾ ਸੀਨੀਅਰ ਆਗੂ, ਐਡਵੋਕੇਟ ਗਗਨਦੀਪ ਸ਼ਰਮਾ ਚੇਅਰਮੈਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ, ਲਾਲੀ ਸਮਰਾਲਾ, ਮਨਦੀਪ ਸਿੰਘ ਟੋਡਰਪੁਰ, ਗੁਰਪ੍ਰੀਤ ਸਿੰਘ ਸਿਹਾਲਾ, ਸ਼ਿਆਮ ਸਿਆਲਾ, ਬੇਅੰਤ ਸਿੰਘ ਬਲਾਲਾ, ਨੀਟਾ ਵਿਸ਼ਵਕਰਮਾ, ਰਮੇਸ਼ ਸਿਹਾਲਾ, ਬੱਬੂ ਠੇਕੇਦਾਰ, ਸ਼ੈਲੀ ਸਮਰਾਲਾ, ਸੈਂਟੀ ਰਾਣਾ, ਪਰਮਜੀਤ ਰਾਣਾ, ਹਰਜਿੰਦਰ ਭਰਥਲਾ, ਸਿਕੰਦਰ, ਸ਼ਿਵ ਕੁਮਾਰ ਆਦਿ ਹਾਜ਼ਰ ਸਨ।