ਪੱਤਰ ਪ੍ਰੇਰਕ
ਸਮਰਾਲਾ, 18 ਅਕਤੂਬਰ
ਗੁਰਦੁਆਰਾ ਸੰਗਤ ਸਾਹਿਬ ਮਾਛੀਵਾੜਾ ਰੋਡ ਸਮਰਾਲਾ ਵਿੱਚ ਐਡਵੋਕੇਟ ਗਗਨਦੀਪ ਅਤੇ ਰਵੀ ਤੂਰ ਦੀ ਅਗਵਾਈ ਵਿੱਚ ਪਹਿਲਾ ਖੂਨਦਾਨ ਕੈਂਪ ਫਰੈਡਜ਼ ਫਾਰ ਐਵਰ ਕਲੱਬ ਅਤੇ ਪਰਮਜੀਤ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਇਆ ਗਿਆ। ਇਸ ਦੀ ਸ਼ੁਰੂਆਤ ਪਰਮਜੀਤ ਸਿੰਘ ਢਿੱਲੋਂ ਵੱਲੋਂ ਖੂਨਦਾਨ ਕਰਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦੀ ਬਦੌਲਤ ਹੀ ਸੈਂਕੜੇ ਹੀ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਅਜਿਹੇ ਖੂਨਦਾਨ ਕੈਂਪਾਂ ਦੀ ਬਹੁਤ ਜ਼ਰੂਰਤ ਹੈ। ਅੱਜ ਦੇ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ 69 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੈਂਪ ਵਿੱਚ ਤੇਜਿੰਦਰ ਕੌਰ, ਅਕਾਲੀ ਆਗੂ ਰਾਜਿੰਦਰ ਸਿੰਘ, ਭੁਪਿੰਦਰ ਸਿੰਘ ਢਿੱਲੋ, ਰਵੀ ਥਾਪਰ, ਰਮਨ ਥਾਪਰ, ਅਮਿ੍ਰਤਪਾਲ ਸਿੰਘ ਗੁਰੋਂ, ਬਿੱਟੂ ਬੇਦੀ, ਦਲਵੀਰ ਸਿੰਘ ਕੰਗ, ਰਿੰਮੀ ਘੁਢਾਣੀ, ਮੁਨੀਸ਼ ਥਾਪਰ, ਮੋਹਿਤ ਭੁੱਟੇ, ਨਰੇਸ ਖੁੱਲਰ, ਮਨੀ ਕੋਲਾ, ਕੁਸ਼ ਟੰਡਨ, ਸੋਨੂੰ ਕੋਟਾਲਾ, ਜਗਜੀਤ ਮਾਂਗਟ, ਹਰਜੋਤ ਮਾਂਗਟ, ਰਵੀ ਭਗਵਾਨਪੁਰ, ਇੰਦਰਪ੍ਰੀਤ ਸੇਖੋਂ, ਅਜੇ ਚੌਧਰੀ, ਸੰਦੀਪ ਸੈਣੀ, ਗਿੱਲ, ਵਰਿੰਦਰ ਅਮਰੀਕਾ, ਹਨੀ ਕੈਨੇਡਾ, ਸੈਵੀ ਅਸਟਰੇਲੀਆ, ਵਿੱਕੀ ਰਾਣਾ ਨੇ ਸ਼ਿਰਕਤ ਕੀਤੀ।
ਕੈਂਪ ਦੌਰਾਨ ਖੂਨਦਾਨੀਆਂ ਦਾ ਸਨਮਾਨ
ਖੰਨਾ: ਇੱਥੇ ਅੱਜ ਮਹਾਂਕਾਲ ਬਲੱਡ ਸੇਵਾ ਕਲੱਬ ਦੇ ਪ੍ਰਧਾਨ ਰਾਹੁਲ ਗਰਗ ਬਾਵਾ ਨੇ ਕਿਹਾ ਕਿ ਡੇਂਗੂ ਅਤੇ ਸੈੱਲ ਘਟਣ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਖ਼ੂਨਦਾਨੀਆਂ ਦੀ ਲੋੜ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜ ਨੂੰ ਦੇਖਦਿਆਂ ਹੋਰ ਖ਼ੂਨਦਾਨੀਆਂ ਨੂੰ ਅੱਗੇ ਆਉਣ ਦੀ ਲੋੜ ਹੈ। ਖ਼ੂਨਦਾਨ ਕਰਨ ਸਬੰਧੀ ਉਨ੍ਹਾਂ 8431700009 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ। ਉਹ ਅੱਜ ਇੱਥੇ ਕੈਂਪ ਦੌਰਾਨ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਤ ਕਰਨ ਲਈ ਆਏ ਸਨ। ਇਸ ਮੌਕੇ ਕੋਮਲ ਖੁਰਾਣਾ, ਵਿਕਾਸ ਗੁਪਤਾ ਨੇ ਵੀ ਸੰਬੋਧਨ ਕੀਤਾ। -ਨਿੱਜੀ ਪੱਤਰ ਪ੍ਰੇਰਕ