ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਗਸਤ
ਇੱਥੇ ਵੱਖ ਵੱਖ ਥਾਵਾਂ ’ਤੇ ਹੋਏ ਲੜਾਈ ਝਗੜਿਆਂ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਇੱਕ ਔਰਤ ਸਮੇਤ 22 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਮੁਹੱਲਾ ਪ੍ਰੀਤ ਨਗਰ ਗੁਰਮੁੱਖ ਸਿੰਘ ਰੋਡ ਸ਼ਿਮਲਾਪੁਰੀ ਵਾਸੀ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਪਿੰਡ ਆਲਮਗੀਰ ਸਥਿਤ ਗੁਰਦੁਆਰਾ ਕਲਿਆਣਸਰ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਮੱਥਾ ਟੇਕਣ ਲਈ ਆਪਣੀ ਕਾਰ ’ਤੇ ਜਾ ਰਿਹਾ ਸੀ। ਉਹ ਜਦੋਂ ਗਿੱਲ ਨਹਿਰ ਤੇ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਿਮਲਾਪੁਰੀ ਨੇੜੇ ਮਠਾੜੂ ਚੌਕ ਪੁੱਜਾ ਤਾਂ 13-14 ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ। ਥਾਣੇਦਾਰ ਹਰਭੂਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਡਾਕਟਰ ਅੰਬੇਦਕਰ ਕਲੋਨੀ ਨੇੜੇ ਪਾਵਰ ਹਾਊਸ ਆਰਕੇ ਰੋਡ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਸਾਜਨ ਕੁਮਾਰ ਸਬਜ਼ੀ ਲੈ ਕੇ ਵਾਪਸ ਆਪਣੇ ਘਰ ਬਾਹਰ ਆ ਰਹੇ ਸੀ ਕਿ ਉਨ੍ਹਾਂ ਦੇ ਘਰ ਦੀਆਂ ਪੌੜੀਆਂ ਹੇਠਾਂ ਉਸ ਦੇ ਪਿਤਾ ਤੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ। ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸ਼ਿਵਮ ਮੋਟਾ, ਅਜੈ ਸਹੋਤਾ, ਵਿਨੈ ਸੱਭਰਵਾਲ, ਕੁਸ਼ਾਲ ਧੀਰ, ਸ਼ੀਲਾ, ਨਿਤਿਨ ਅਤੇ ਸ਼ੀਤ ਵਾਸੀਆਨ ਘੋੜਾ ਕਲੋਨੀ ਅਤੇ ਹੋਰ ਅਣਪਛਾਤਾ ਲੜਕੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।