ਲੁਧਿਆਣਾ:
ਥਾਣਾ ਦੁੱਗਰੀ ਦੀ ਪੁਲੀਸ ਨੇ ਇੱਕ ਔਰਤ ਦੀ ਸ਼ਿਕਾਇਤ ’ਤੇ ਉਸ ਦੀ ਨੂੰਹ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਵਾਸੀ ਡਾ. ਸੁਖਪ੍ਰੇਮ ਕੌਰ ਢਿੱਲੋਂ ਨੇ ਦੱਸਿਆ ਕਿ ਉਸ ਦੇ ਲੜਕੇ ਡਾ. ਬਿਕਮਰਜੀਤ ਸਿੰਘ ਦਾ ਆਪਣੀ ਪਤਨੀ ਡਾ. ਗੁਰਕੀਰਤ ਕੌਰ ਨਾਲ ਝਗੜਾ ਰਹਿੰਦਾ ਹੈ। ਉਸ ਦਾ ਲੜਕਾ ਆਪਣੇ ਕਮਰੇ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਤਾਂ ਉਸ ਦੀ ਨੂੰਹ ਹਸਪਤਾਲ ਤੋਂ ਛੁੱਟੀ ਕਰ ਕੇ ਘਰ ਆਈ ਤੇ ਆਉਂਦੇ ਸਾਰ ਹੀ ਲੜਨ ਲੱਗ ਪਈ। ਉਸ ਨੇ ਜਦੋਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸ ਨੇ ਸੱਸ ਨੂੰ ਮਾੜੇ ਸ਼ਬਦ ਬੋਲੇ ਤੇ ਉਸ ਦੀ ਕੁੱਟਮਾਰ ਕੀਤੀ। ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਡਾ. ਗੁਰਕੀਰਤ ਕੌਰ ਢਿੱਲੋਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ