ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਨਵੰਬਰ
ਥਾਣਾ ਟਿੱਬਾ ਦੇ ਇਲਾਕੇ ਵਿੱਚ ਸਥਿਤ ਕੱਪੜੇ ਦੇ ਗੁਦਾਮ ਵਿੱਚ ਅੱਗ ਲੱਗਣ ਦੇ ਸਬੰਧ ਵਿੱਚ ਪੁਲੀਸ ਵੱਲੋਂ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਸੈਕਟਰ 32, ਚੰਡੀਗੜ੍ਹ ਰੋਡ ਵਾਸੀ ਮੁਨੀਸ਼ ਮੈਣੀ ਨੇ ਦੱਸਿਆ ਕਿ ਉਹ ਕਰੀਬ 8.45 ਵਜੇ ਰਾਤ ਨੂੰ ਪਰਿਵਾਰ ਸਮੇਤ ਫੈਕਟਰੀ ਦੇ ਦਫ਼ਤਰ ਬਾਹਰ ਦੀਵੇ ਲਗਾ ਕੇ ਚਲਾ ਗਿਆ ਸੀ। ਉਨ੍ਹਾਂ ਦੇ ਜਾਣ ਤੋਂ 20 ਮਿੰਟ ਬਾਅਦ ਫੈਕਟਰੀ ਦੇ ਪਿਛਲੇ ਪਾਸੇ ਰਹਿੰਦੇ ਮੁਨੀਸ਼ ਨਾਮ ਦੇ ਲੜਕੇ ਨੇ ਆਪਣੇ ਹੋਰ 3 ਸਾਥੀਆਂ ਨਾਲ ਰਲਕੇ ਆਤਿਸ਼ਬਾਜ਼ੀ ਚਲਾ ਕੇ ਫੈਕਟਰੀ ਦੇ ਗੁਦਾਮ ਅੰਦਰ ਸੁੱਟ ਦਿੱਤੀ ਜਿਸ ਨਾਲ ਗੁਦਾਮ ਦੇ ਅੰਦਰ ਰੱਖੇ ਲਗਪਗ 30 ਲੱਖ ਰੁਪਏ ਦਾ ਕੱਪੜਾ ਸੜ ਗਿਆǀ ਪੁਲੀਸ ਨੇ ਮੁਨੀਸ਼ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਟਿੱਬਾ ਰੋਡ ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।