ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੂੰ ਗੁਰੂ ਹਰਿ ਰਾਏ ਨਗਰ ਵਾਸੀ ਆਸ਼ੂ ਕੁਮਾਰ ਨੇ ਸ਼ਿਕਾਇਤ ਦੇ ਕੇ ਆਪਣੀ ਪਤਨੀ ਅਤੇ ਸੱਸ-ਸਹੁਰੇ ਸਮੇਤ ਚਾਰ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਾਇਆ ਹੈ। ਪੁਲੀਸ ਨੂੰ ਦਿਤੀ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਸ ਦਾ ਵਿਆਹ ਮੰਜੂ ਬਾਲਾ ਨਾਲ 24 ਮਾਰਚ 2018 ਨੂੰ ਹੋਇਆ ਸੀ। ਉਸ ਨੇ ਆਪਣੀ ਪਤਨੀ ਨੂੰ 28 ਅਪਰੈਲ 2018 ਨੂੰ 35 ਲੱਖ ਰੁਪਏ ਖਰਚ ਕੇ ਕੈਨੇਡਾ ਭੇਜਿਆ ਸੀ ਅਤੇ ਉਸ ਨੂੰ ਕੈਨੇਡਾ ਬੁਲਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਮੋਨਿਕਾ ਵਲੋਂ ਉਸ ਨੂੰ ਕੈਨੇਡਾ ਨਹੀਂ ਬੁਲਾਇਆ ਗਿਆ। ਸਬ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੰਜੂ ਬਾਲਾ ਉਸ ਦੇ ਪਿਤਾ ਜਗਤਾਰ ਸਿੰਘ, ਮਾਤਾ ਰਣਜੀਤ ਕੌਰ ਵਾਸੀ ਮਹੱਲਾ ਅਨੰਦਪੁਰਾ ਅਤੇ ਆਸ਼ਾ ਰਾਣੀ ਵਾਸੀ ਟਿੱਬਾ ਰੋਡ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।