ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਗਲਾਡਾ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਇੱਕ ਕਲੋਨਾਈਜ਼ਰ ਖ਼ਿਲਾਫ਼ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਵਰਿੰਦਰ ਸਿੰਘ ਜੂਨੀਅਰ ਇੰਜਨੀਅਰ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਦੀ ਸ਼ਿਕਾਇਤ ’ਤੇ ਅਜੀਤ ਸਿੰਘ ਚਾਵਲਾ ਡਾਇਰੈਕਟਰ ਅੱਪ ਹਾਊਸਿੰਗ ਡਿਵੈੱਲਪਮੈਂਟ ਗੁਰਦੇਵ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਰਿੰਦਰ ਸਿੰਘ ਨੇ ਦੱਸਿਆ ਕਿ ਕਲੋਨਾਈਜ਼ਰ ਨੇ ਪਿੰਡ ਉੱਚੀ ਮੰਗਲੀ ਵਿੱਚ ਤਕਰੀਬਨ ਸੱਤ ਏਕੜ ਜ਼ਮੀਨ ਵਿੱਚ ਗਲਾਡਾ ਦੀ ਮਨਜ਼ੂਰੀ ਤੋਂ ਬਿਨਾਂ ਅਣਅਧਿਕਾਰਤ ਕਲੋਨੀ ਵਿਕਸਤ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਲੋਨਾਈਜ਼ਰ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ