ਲੁਧਿਆਣਾ: ਥਾਣਾ ਲਾਡੋਵਾਲ ਦੀ ਪੁਲੀਸ ਨੇ ਜੀਟੀ ਰੋਡ ਨੇੜੇ ਇੱਕ ਕੈਂਟਰ ਟਾਟਾ ਨੂੰ ਕਬਜ਼ੇ ਵਿੱਚ ਲਿਆ ਹੈ ਜੋ ਮਿੱਥੀ ਸੀਮਾ ਤੋਂ ਵੱਧ ਸਵਾਰੀਆਂ ਲੱਦ ਕੇ ਜਾ ਰਿਹਾ ਸੀ। ਹੈੱਡਕਾਂਸਟੇਬਲ ਸੁੱਖਰਾਮ ਨੇ ਦੱਸਿਆ ਹੈ ਕਿ ਜਦੋਂ ਉਹ ਜੀਟੀ ਰੋਡ ਲਾਡੋਵਾਲ ਨੇੜੇ ਮੌਜੂਦ ਸੀ ਤਾਂ ਉਸ ਨੇ ਫਿਲੌਰ ਵੱਲੋਂ ਇਕ ਕੈਂਟਰ ਟਾਟਾ ਆਉਂਦਾ ਦੇਖਿਆ ਜਿਸ ਵਿਚ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ 45 ਦੇ ਕਰੀਬ ਸਵਾਰੀਆਂ ਬਿਠਾਈਆਂ ਹੋਈਆਂ ਸਨ। ਪੁਲੀਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਇਸ ਦੇ ਚਾਲਕ ਨਵਾਂਸ਼ਹਿਰ ਵਾਸੀ ਧਰਮਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ