ਲੁਧਿਆਣਾ: ਥਾਣਾ ਹੈਬੋਵਾਲ ਦੇ ਇਲਾਕੇ ਜੱਸੀਆਂ ਰੋਡ ਸਥਿਤ ਇਕ ਦਰਗਾਹ ਦੀ ਗੋਲਕ ਤੋੜ ਕੇ ਅਣਪਛਾਤਾ ਨਕਦੀ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਸਿਵਲ ਸਿਟੀ ਚੰਦਰ ਨਗਰ ਵਾਸੀ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਉਹ ਦਰਗਾਹ ’ਤੇ ਗਿਆ ਤਾਂ ਸਮਾਧ ਅੱਗੇ ਪਈ ਗੋਲਕ ਦੇ ਤਾਲੇ ਟੁੱਟੇ ਹੋਏ ਸਨ ਅਤੇ ਕੁਝ ਸਿੱਕੇ ਬਾਹਰ ਡਿੱਗੇ ਹੋਏ ਸਨ, ਜਦਕਿ ਨੋਟ ਗਾਇਬ ਸਨ। ਉਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਅਣਪਛਾਤਾ ਵਿਅਕਤੀ ਗੋਲਕ ਤੋੜ ਕੇ ਪੈਸੇ ਕੱਢ ਕੇ ਲੈ ਗਿਆ ਹੈ। ਥਾਣੇਦਾਰ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠਲੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ