ਖੰਨਾ: ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਾਇਆ ਗਿਆ, ਜਿਸ ਵਿਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿੱਚ 123 ਮਰੀਜ਼ਾਂ ਵਿਚੋਂ 83 ਮਰੀਜ਼ ਚਿੱਟੇ ਮੋਤੀਏ ਦੇ ਅਪਰੇਸ਼ਨ ਲਈ ਭੇਜੇ ਗਏ। ਇਨ੍ਹਾਂ ਮਰੀਜ਼ਾਂ ਨੂੰ ਬੱਸ ਰਾਹੀਂ ਮੁਕੇਸ਼ ਸਿੰਘੀ ਦੀ ਅਗਵਾਈ ਹੇਠਾਂ ਚੰਦਨ ਨੇਗੀ, ਵਿਨੋਦ ਕੁਮਾਰ ਸ਼ਰਮਾ ਵੱਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਪੁਸ਼ਕਰਰਾਜ ਸਿੰਘ, ਬਲਵਿੰਦਰ ਸੌਂਦ, ਰਾਜਿੰਦਰ ਸੋਹਲ, ਦਿਸ਼ਪ੍ਰੀਤ ਸੋਹਲ, ਨਿਰਮਲ ਸਿੰਘ, ਜਤਿੰਦਰ ਸਿੰਘ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ ਧੀਮਾਨ, ਲਲਿਤ ਸ਼ਰਮਾ, ਰਾਹੁਲ ਗਰਗ, ਰਾਜ ਗੋਇਲ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ