ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਸਤੰਬਰ
ਪੰਜਾਬੀ ਦੇ ਉਘੇ ਗੀਤਕਾਰ ਬਾਈ ਦੇਵ ਥਰੀਕੇ ਵਾਲੇ ਦੇ 82ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਪਿੰਡ ਥਰੀਕੇ ਵਿਚ ਇਕੱਠ ਹੋਇਆ। ਘਰ ਵਿੱਚ ਹੀ ਰੱਖੇ ਖਾਸ ਪ੍ਰੋਗਰਾਮ ਦੀ ਸ਼ੁਰੂਆਤ ਹਰਦੇਵ ਸਿੰਘ ਉਰਫ ਦੇਵ ਥਰੀਕੇ ਵਾਲੇ ਨੇ ਕੇਕ ਕੱਟ ਕੇ ਕੀਤੀ। ਦੇਵ ਥਰੀਕੇ ਵਾਲੇ ਨੇ ਪ੍ਰਸੰਸਕਾਂ ਦੇ ਪਿਆਰ ’ਤੇ ਖੁਸ਼ੀ ਪ੍ਰਗਟਾਈ। ਯਾਦ ਰਹੇ ਕਿ ਦੇਵ ਥਰੀਕੇ ਨੇ 35 ਕਿਤਾਬਾਂ, 2100 ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ ਹਨ। ਇਸ ਤੋਂ ਇਲਾਵਾ ਆਪਣੀ ਸਵੈ-ਜੀਵਨੀ ਵੀ ਕਲਮਬੱਧ ਕਰ ਰਹੇ ਹਨ। ਇਸ ਮੌਕੇ ਪ੍ਰੋ. ਨਿਰਮਲ ਸਿੰਘ ਜੌੜਾ, ਭੁਪਿੰਦਰ ਸਿੰਘ ਸੇਖੋਂ, ਲੋਕ ਗਾਇਕ ਗੁਰਮੀਤ ਮੀਤ, ਗੀਤਕਾਰ ਸਰਬਜੀਤ ਸਿੰਘ ਵਿਰਦੀ, ਗਾਇਕ ਯੁੱਧਵੀਰ ਮਾਣਕ, ਦਲੇਰ ਪੰਜਾਬੀ, ਭੁਪਿੰਦਰ ਸਿੰਘ ਬਾਰਨਹਾੜਾ, ਬਾਜ ਸਿੰਘ ਸੇਖੋਂ, ਹਰਦੀਪ ਕੌਸ਼ਲ ਮੱਲ੍ਹਾ, ਗੀਤਕਾਰ ਬਲਵੀਰ ਮਾਨ ਆਦਿ ਮੌਜੂਦ ਸਨ।