ਪੱਤਰ ਪ੍ਰੇਰਕ
ਜਗਰਾਉਂ, 17 ਜੁਲਾਈ
ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਸਭਾ ਦੇ ਸਰਪਰਸਤ ਪ੍ਰਭਜੋਤ ਸੋਹੀ ਦੀ ਅਗਵਾਈ ਤੇ ਨਵ-ਨਿਯੁਕਤ ਪ੍ਰਧਾਨ ਪ੍ਰੋ. ਕਰਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਸਕੱਤਰ ਦਲਜੀਤ ਕੌਰ ਹਠੂਰ ਨੇ ਸਾਹਿਤਕ ਸ਼ਖਸ਼ੀਅਤਾਂ ਨੂੰ ਜੀ ਆਇਆਂ ਨੂੰ ਆਖਿਆ। ਪ੍ਰਧਾਨ ਪ੍ਰੋ. ਕਰਮ ਸਿੰਘ ਸੰਧੂ ਨੇ ਰਚਨਾਵਾਂ ਦਾ ਦੌਰ ਸ਼ੁਰੂ ਕਰਵਾਇਆ। ਸਭ ਤੋਂ ਪਹਿਲਾਂ ਪ੍ਰਭਜੋਤ ਸੋਹੀ ਨੇ ‘ਰਹਿਮਤ ’ਚ ਕਿੱਥੇ ਦੇਰ ਸੀ ਮੇਰੇ ਮਨ ’ਚ ਹਨੇਰ ਸੀ’ ਨਾਲ ਅਰੰਭ ਕੀਤਾ। ਉਪਰੰਤ ਮੇਜਰ ਛੀਨਾ, ਸੁਖਮੰਦਰ ਗਿੱਲ, ਭੁਪਿੰਦਰ, ਰਜਦੀਪ ਤੂਰ, ਗੁਰਜੀਤ ਸਹੋਤਾ, ਅਵਤਾਰ ਜਗਰਾਉਂ, ਹਰਬੰਸ ਅਖਾੜਾ, ਭੁਪਿੰਦਰ ਗਿੱਲ, ਹਰਕੋਮਲ ਬਰਿਆਰ , ਪ੍ਰੋ. ਕਰਮ ਸਿੰਘ ਸੰਧੂ ਤੇ ਦਲਜੀਤ ਹਠੂਰ ਨੇ ਗੀਤਾਂ, ਗਜ਼ਲਾਂ ਤੇ ਕਹਾਣੀ ਆਦਿ ਸਾਹਤਿਕ ਵੰਨਗੀਆਂ ਪੇਸ਼ ਕਰਦਿਆਂ ਹਾਜ਼ਰੀ ਲਵਾਈ। ਮੀਟਿੰਗ ਦੇ ਅੰਤਿਮ ਪੜਾਅ ’ਚ ਪ੍ਰੋ.ਕਰਮ ਸਿੰਘ ਸੰਧੂ ਤੇ ਸਾਥੀਆਂ ਨੇ ਸਾਹਿਤ ਸਭਾ ਨਾਲ ਜੁੜੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ‘ਸਮਕਾਲ’ ਮੈਗਜ਼ੀਨ ਅਤੇ ‘ਭੁਪਿੰਦਰ ਦਾ ਕਾਵਿ ਚਿੰਤਨ’ ਪੁਸਤਕ ਲੋਕ ਅਰਪਣ ਕੀਤੀ।