ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਦਸੰਬਰ
ਲੇਬਰ ਇਨਫੋਰਸਮੈਂਟ ਅਫ਼ਸਰ ਗ੍ਰੇਡ ਦੋ ਸਰਕਲ ਦੋ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲੀਸ ਨੇ ਦੋ ਗਾਰਮੈਂਟ ਫੈਕਟਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵੱਲੋਂ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਸੀ। ਜਾਣਕਾਰੀ ਦਿੰਦਿਆਂ ਅਸ਼ੋਕ ਸ਼ਰਮਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵੱਲੋਂ ਬਾਲ ਮਜ਼ਦੂਰੀ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਮੰਨਾ ਸਿੰਘ ਨਗਰ ਸਥਿਤ ਗੌਰਵ ਫੈਬਰਿਕ ਗਾਰਮੈਂਟਸ ਅਤੇ ਯਾਕੂਬ ਫੈਬਰਿਕ ’ਤੇ ਛਾਪੇਮਾਰੀ ਕੀਤੀ ਗਈ, ਜਿਥੇ ਫੈਕਟਰੀ ਅੰਦਰ ਕੰਮ ਕਰਦੇ ਬਾਲ ਮਜ਼ਦੂਰ ਰਾਹਿਲ ਆਲਮ ਪੁੱਤਰ ਮਹਬਿੂਬਾ ਆਲਮ, ਰਾਜਾ ਪਾਸਵਾਨ ਪੁੱਤਰ ਸਰਵਣ ਪਾਸਵਾਨ, ਜੁਨੇਦ ਪੁੱਤਰ ਅਲੀਸ਼ ਅਤੇ ਅਹਿਮਦ ਪੁੱਤਰ ਮੁਹੰਮਦ ਨਫੀਸ ਨੂੰ ਰਿਹਾਅ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਦਰਵਿੰਦਰਪ੍ਰੀਤ ਸਿੰਘ ਅਤੇ ਯਾਕੂਬ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।