ਸਮਰਾਲਾ: ਇੰਡੀਆ ਸਵੱਛਤਾ ਲੀਗ ਤਹਿਤ ਨਗਰ ਕੌਂਸਲ ਸਮਰਾਲਾ ਵਲੋਂ ਅੱਜ ਸ਼ਹਿਰ ਵਿੱਚ ‘ਮੇਰਾ ਸ਼ਹਿਰ, ਮੇਰਾ ਮਾਣ’ ਮੁਹਿੰਮ ਸ਼ੁਰੂ ਕੀਤੀ ਗਈ। ਇਸ ਟੀਮ ਦੀ ਅਗਵਾਈ ਨਗਰ ਕੌਂਸਲ ਪ੍ਰਧਾਨ (ਟੀਮ ਦੇ ਕੈਪਟਨ) ਕਰਨਵੀਰ ਸਿੰਘ ਢਿੱਲੋਂ ਨੇ ਕੀਤੀ। ਢਿੱਲੋਂ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸਨੀ ਦੁਆ ਅਤੇ ਸੈਨੇਟਰੀ ਇੰਚਾਰਜ ਸਿਕੰਦਰ ਸਿੰਘ ਬਾਠ ਨੇ ਸ਼ਹਿਰ ਵਾਸੀਆਂ ਨੂੰ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਇੱਕ ਰੈਲੀ ਵੀ ਕੱਢੀ ਗਈ। ਸੈਨਟਰੀ ਇੰਸਪੈਕਟਰ ਸੰਯੋਗਤਾ, ਸੀ.ਐੱਫ ਨਵਦੀਪ ਕੌਰ ਨੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਉਣ ਅਤੇ ਸਫ਼ਾਈ ਵਿੱਚ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਾਰਜਸਾਧਕ ਅਫਸਰ ਜਸਵੀਰ ਸਿੰਘ ਸੰਧਰ, ਕੌਂਸਲਰ ਰਿੰਕੂ ਧਾਲੀਵਾਲ, ਸੁਰਿੰਦਰ ਕੌਰ ਕੌਫ਼ੀ, ਅੰਮ੍ਰਿਤਪਾਲ ਕੌਰ ਢਿੱਲੋਂ, ਸੁਰਿੰਦਰ ਕੌਰ ਢਿੱਲੋਂ, ਬਲਵਿੰਦਰ ਕੌਰ ਤੇ ਸੰਦੀਪ ਕੌਰ (ਸਾਰੇ ਕੌਂਸਲਰ) ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ