ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜਨਵਰੀ
ਸਥਾਨਕ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਗਦਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਤੇ ਮਹਾਂ ਸਭਾ ਲੁਧਿਆਣਾ ਦੇ ਪ੍ਰਧਾਨ ਕਰਨਲ ਜਗਦੀਸ਼ ਸਿੰਘ ਬਰਾੜ ਵੱਲੋਂ ਲਿਖੀ ਕਿਤਾਬ ‘ਮੇਰਾ ਪਿੰਡ ਖੋਟੇ’ ਰਿਲੀਜ਼ ਕੀਤੀ ਗਈ। ਇਸ ਸਮਾਗਮ ਵਿੱਚ ਪ੍ਰੋ. ਜਗਮੋਹਨ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਪ੍ਰੋ. ਜਗਮੋਹਨ ਨੇ ਕਿਹਾ ਕਿ ਇਹ ਕਿਤਾਬ ਪੰਜਾਬ ਅਤੇ ਭਾਰਤ ਵਿੱਚ ਉੱਠੀਆਂ ਇਤਿਹਾਸਕ ਲਹਿਰਾਂ ਦੌਰਾਨ ਪਿੰਡ ਖੋਟੇ ਦੇ ਨਿਵਾਸਿਆਂ ਵੱਲੋਂ ਪਾਏ ਗਏ ਅਹਿਮ ਯੋਗਦਾਨ ਦੇ ਸਬੰਧ ਵਿੱਚ ਇੱਕ ਇਤਿਹਾਸਕ ਅਤੇ ਸਾਂਭਣਯੋਗ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਕਰਨਲ ਬਰਾੜ ਵੱਲੋਂ ਲਿਖੀ ਇਹ ਕਿਤਾਬ ਪੰਜਾਬ ਦੀਆਂ ਇਤਿਹਾਸਕ ਪ੍ਰਸਥਿਤੀਆਂ ਦੀ ਵਿਆਖਿਆ ਦੇ ਨਾਲ-ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ, ਨਾਮਧਾਰੀ ਲਹਿਰ ਦੌਰਾਨ ਇਤਿਹਾਸਕ ਆਨੰਦ ਕਾਰਜ ਦੀ ਰੀਤ, ਖਾਲਸਾ ਰਾਜ ਦੇ ਦੌਰਾਨ ਪਿੰਡ ਖੋਟੇ ਦੀ ਸਥਿਤੀ, ਪੰਜਾਬ ਦੇ ਉਜਾੜੇ ਦੀ ਸਥਿਤੀ, ਕਾਰਪੋਰੇਟ ਵੱਲੋਂ ਮਨੁੱਖਤਾ ਦੇ ਘਾਣ, ਵਿਸ਼ਵ ਪ੍ਰਦੂਸ਼ਿਤ ਵਾਤਾਵਰਨ ਦੀ ਸਮੱਸਿਆ ਬਾਰੇ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਪੇਸ਼ ਕੀਤੀ ਗਈ ਹੈ। ਕਿਤਾਬ ਦੇ ਲੇਖਕ ਕਰਨਲ ਬਰਾੜ ਨੇ ਵੀ ਪੁਸਤਕ ਲਿਖਣ ਦੇ ਪਿਛੋਕੜ ਅਤੇ ਇਸ ਦੀ ਮਹੱਤਤਾ ’ਤੇ ਆਪਣੇ ਵਿਚਾਰ ਸਾਂਝੇ ਕੀਤੇ।