ਦੇਵਿੰਦਰ ਸਿੰਘ ਜੱਗੀ
ਪਾਇਲ, 24 ਅਗਸਤ
ਸੰਪਰਦਾਇ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਦੀ 47ਵੀਂ ਸਲਾਨਾ ਬਰਸੀਂ ਸਮਾਗਮ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਆਰੰਭ ਹੋਏ। ਬਰਸੀ ਸਮਾਗਮ ਸਮੇਂ ਸ੍ਰੀ ਅਖੰਡ ਪਾਠ ਆਰੰਭ ਹੋਏ, ਫਿਰ ਸਮਾਗਮ ਦੇ ਪਹਿਲੇ ਦਿਨ ਕਵੀਸ਼ਰ ਅਤੇ ਢਾਡੀ ਦਰਬਾਰ ਸਜਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕੌਮਾਂਤਰੀ ਕਵੀਸ਼ਰ ਅਤੇ ਢਾਡੀ ਜੱਥਿਆਂ ਨੇ ਵਾਰਾਂ ਗਾਇਨ ਕੀਤੀਆ।
ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਕਿਹਾ ਕਿ ਸੰਤ ਈਸ਼ਰ ਸਿੰਘ ਨੇ ਲੋਕਾਈ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਦੇਸ਼ ਵਿਦੇਸ਼ ਵਿੱਚ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। ਇਸ ਸਮੇਂ ਸਮਾਗਮ ਵਿੱਚ ਬਾਬਾ ਧਰਮਪਾਲ ਸਿੰਘ ਧਮੋਟ ਕਲ੍ਹਾਂ, ਢਾਡੀ ਜਗਦੀਸ਼ ਸਿੰਘ ਚੰਦਨ, ਢਾਡੀ ਬਲਵੀਰ ਸਿੰਘ ਵੀਰ,ਢਾਡੀ ਕੁੰਡਾ ਸਿੰਘ ਜੋਸ਼, ਢਾਡੀ ਸ਼ੀਤਲ ਸਿੰਘ ਮਿਸ਼ਰਾ, ਢਾਡੀ ਗੋਬਿੰਦਰ ਸਿੰਘ ਜੈਪੁਰਾ, ਢਾਡੀ ਬੀਬੀ ਰਾਜਵੰਤ ਕੌਰ ਖਾਲਸਾ, ਢਾਡੀ ਸੁਖਪਾਲ ਕੌਰ ਬਡਬਰ, ਢਾਡੀ ਕੁਲਜੀਤ ਕੌਰ ਲਲਤੋਂ, ਢਾਡੀ ਰਘਵੀਰ ਸਿੰਘ ਮੰਨਵੀਂ, ਢਾਡੀ ਬੀਬੀ ਅਮਰਜੀਤ ਕੌਰ, ਕਵੀਸ਼ਰ ਭਾਈ ਹੁਸ਼ਨਪ੍ਰੀਤ ਸਿੰਘ, ਢਾਡੀ ਮਹਿੰਦਰ ਸਿੰਘ ਜੋਸ਼ੀਲਾ, ਬੀਬੀ ਗੁਰਪ੍ਰੀਤ ਕੌਰ ਨਾਭਾ, ਬੀਬੀ ਰਣਵੀਰ ਕੌਰ ਖਾਲਸਾ, ਢਾਡੀ ਭਾਈ ਗੁਲਜਾਰ ਸਿੰਘ ਗੁਲਸ਼ਨ ਆਦਿ ਜੱਥਿਆਂ ਵੱਲੋਂ ਹਾਜ਼ਰੀ ਭਰੀ ਗਈ। ਇਸ ਸਮੇਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਅਤੇ ਕਵੀਸ਼ਰ ਤੇ ਢਾਡੀ ਜਥਿਆਂ ਦਾ ਸਨਮਾਨ ਮੁੱਖ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ ਵੱਲੋਂ ਕੀਤਾ ਗਿਆ। ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ 25 ਅਗਸਤ ਨੂੰ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼, ਪੰਥ ਪ੍ਰਸਿੱਧ ਕਥਾਵਾਚਕ, ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪੁੱਜਣਗੀਆਂ।
ਤਿੰਨੇ ਦਿਨ ਅਤੇ ਰਾਤ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਕੀਰਤਨ ਵਿਖਿਆਨ ਕਰਨਗੇ।