ਲੁਧਿਆਣਾ:
ਨੋਵੇਲਟੀ ਵੀਲ੍ਹਜ਼ ਮਹਿੰਦਰਾ ਜੀਟੀ ਰੋਡ, ਢੰਡਾਰੀ ਖੁਰਦ ਵਿੱਚ ਮਹਿੰਦਰਾ ਵੀਰੋ ਲਾਂਚ ਕੀਤੀ ਗਈ ਜੋ ਮਹਿੰਦਰਾ ਦੇ ਵਪਾਰਕ ਵਾਹਨਾਂ ਦੀ ਸ਼ਾਨਦਾਰ ਰੇਂਜ ਵਿੱਚ ਨਵੀਨਤਮ ਜੋੜ ਹੈ। ਨੋਵੇਲਟੀ ਵੀਲ੍ਹਜ਼ ਮਹਿੰਦਰਾ ਦੇ ਡਾਇਰੈਕਟਰਾਂ ਜਤਿੰਦਰ ਸਿੰਘ ਸਚਦੇਵ, ਲਵਤੇਸ਼ ਸਿੰਘ ਸਚਦੇਵ ਅਤੇ ਅਮਿਤੇਸ਼ ਸਿੰਘ ਸਚਦੇਵ ਦੀ ਮੌਜੂਦਗੀ ਵਿੱਚ ਮਹਿੰਦਰਾ ਵੀਰੋ ਲਾਂਚ ਕਰਨ ਸਮੇਂ ਕਈ ਮਹਿਮਾਨ ਹਾਜ਼ਰ ਸਨ। ਇਸ ਮੌਕੇ ਡਾਇਰੈਕਟਰ ਜਤਿੰਦਰ ਸਿੰਘ ਸਚਦੇਵ ਨੇ ਕਿਹਾ ਕਿ ਮਹਿੰਦਰਾ ਵੀਰੋ ਨੂੰ ਵੱਖ-ਵੱਖ ਉਦਯੋਗਾਂ ਲਈ ਇੱਕ ਆਦਰਸ਼ ਵਿਕਲਪ ਵਜੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਮਾਡਲ ਨਵੀਨਤਾ ਅਤੇ ਗੁਣਵੱਤਾ ਪ੍ਰਤੀ ਮਹਿੰਦਰਾ ਦੀ ਵਚਨਬੱਧਤਾ ਦਾ ਪ੍ਰਮਾਣ ਹੈ ਅਤੇ ਨੋਵੇਲਟੀ ਵੀਲ੍ਹਜ਼ ਮਹਿੰਦਰਾ ਨੂੰ ਇਸ ਕ੍ਰਾਂਤੀਕਾਰੀ ਵਾਹਨ ਨੂੰ ਲੁਧਿਆਣਾ ਵਿੱਚ ਲਿਆਉਣ ’ਤੇ ਮਾਣ ਹੈ। -ਨਿੱਜੀ ਪੱਤਰ ਪ੍ਰੇਰਕ