ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਨਵੰਬਰ
ਨਰੋਆ ਪੰਜਾਬ ਮੰਚ ਵੱਲੋਂ ਪਿੰਡ ਗੌਂਸਪੁਰ ਦੇ ਘਰਾਂ ਵਿੱਚ ਡਿੱਗਦੀ ਸੁਆਹ ਵਿਰੁੱਧ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਗਈ ਹੈ। ਮੰਚ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਘਰਾਂ ਵਿੱਚ ਜ਼ਹਿਰੀਲੀ ਅਤੇ ਬਦਬੂ ਵਾਲੀ ਸੁਆਹ ਆ ਕੇ ਡਿੱਗਦੀ ਹੈ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ ਆਸ-ਪਾਸ ਦੀਆਂ ਫੈਕਟਰੀਆਂ, ਮਿੱਲਾਂ ਵਿੱਚ ਘਟੀਆ ਕਿਸਮ ਦਾ ਬਾਲਣ ਵਰਤਿਆ ਜਾਂਦਾ ਹੈ।