ਗੁਰੂਸਰ ਸੁਧਾਰ, ਮੁੱਲਾਂਪੁਰ
ਇੱਥੇ ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਵਿੱਚ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਵਿੱਤੀ ਸਾਖਰਤਾ ਬਾਰੇ ਦੋ ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਹ ਵਰਕਸ਼ਾਪ ਸੁਰੱਖਿਆ ਅਤੇ ਵਿੱਤੀ ਬੋਰਡ ਆਫ਼ ਇੰਡੀਆ (ਸੇਬੀ) ਵੱਲੋਂ ਵਿੱਤ ਮੰਤਰਾਲਾ ਅਧੀਨ ਨੈਸ਼ਨਲ ਇੰਸਟੀਚਿਊਟ ਆਫ਼ ਸਿਕਿਉਰਿਟੀਜ਼ ਮਾਰਕੀਟ ਵੱਲੋਂ ਕੰਪਨੀ ਸੈਕਟਰੀ ਅਸ਼ੋਕ ਸਿੰਗਲਾ ਦੇ ਉੱਦਮ ਨਾਲ ਕਰਵਾਈ ਗਈ। ਵਿਵ੍ਰਿਤੀ ਕੈਪੀਟਲ ਲਿਮਟਿਡ ਦੀ ਸੀ.ਐੱਸ.ਆਰ ਵੱਲੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਮੰਡੀ ਦੀ ਗਹਿਰਾਈ ਨਾਲ ਸਮਝ ਬਣਾਉਣ ਲਈ ਤਕਨੀਕ ਅਤੇ ਜੁਗਤ ਸਮਝਾਈ ਗਈ। ਫਿਨਲਿਟ ਵੱਲੋਂ ਪ੍ਰੋਗਰਾਮ ਵਿੱਚ ਨਿਵੇਸ਼ ਦੀ ਅਹਿਮੀਅਤ, ਮੁੱਢਲੀ ਅਤੇ ਉੱਪਰਲੀ ਮੰਡੀ ਦੀ ਕਾਰਗੁਜ਼ਾਰੀ ਅਤੇ ਨਿਵੇਸ਼ਕ ਸੁਰੱਖਿਆ ਵਰਗੇ ਅਹਿਮ ਵਿਸ਼ਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੇ ਮੁੱਖ ਬੁਲਾਰੇ ਸਮੇਤ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ