ਦੇਵਿੰਦਰ ਸਿੰਘ ਜੱਗੀ
ਪਾਇਲ, 25 ਅਗਸਤ
ਰਾੜਾ ਸਾਹਿਬ ਸੰਪਰਦਾਇ ਦੇ ਬਾਨੀ ਸੰਤ ਈਸ਼ਰ ਸਿੰਘ ਦੀ 45ਵੀਂ ਸਾਲਾਨਾ ਬਰਸੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਵੱਲੋ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਅੱਜ ਬਰਸੀ ਦੇ ਦੂਜੇ ਦਿਨ ਦੇ ਸਮਾਗਮ ਵਿੱਚ ਸੰਤ ਮਹਾਂਪੁਰਸ਼ਾਂ, ਵਿਦਿਵਾਨ ਕਥਾ ਵਾਚਕ, ਰਾਗੀ ਸਾਹਿਬਾਨਾਂ ਨੇ ਗੁਰਬਾਣੀ ਦੇ ਸ਼ਬਦਾਂ ਅਤੇ ਮਹਾਂਪੁਰਸ਼ਾਂ ਦੇ ਜੀਵਨ ਦੇ ਪ੍ਰਥਾਏ ਸੰਗਤਾਂ ਨੂੰ ਜਾਣੂ ਕਰਵਾਇਆ।
ਸਮਾਗਮ ਦੌਰਾਨ ਸੰਤ ਹਰੀ ਸਿੰਘ ਰੰਧਾਵਾ ਨੇ ਵਿਦਵਤਾ ਭਰਪੂਰ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮੌਜੂਦਾ ਮੁੱਖੀ ਸੰਤ ਬਲਜਿੰਦਰ ਸਿੰਘ ਨੇ ਸੰਸਾਰ ਭਰ ਨੂੰ ਝੰਜੋੜਨ ਵਾਲੀ ਕਰੋਨਾ ਮਹਾਮਾਰੀ ਦੇ ਪ੍ਰਕੋਪ ਸਬੰਧੀ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਸ਼ਾਸਨ/ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
ਇਸ ਸਮਾਗਮ ਵਿੱਚ ਮੁੱਖ ਗ੍ਰੰਥੀ ਭਾਈ ਅਵਜਿੰਦਰ ਸਿੰਘ, ਸੰਤ ਰਣਜੀਤ ਸਿੰਘ ਢੀਗੀ, ਸੰਤ ਅਮਰੀਕ ਸਿੰਘ ਪੰਜ ਭੈਣੀਆਂ, ਬਾਬਾ ਸੁਖਦੇਵ ਸਿੰਘ ਮੁਕੰਦਪੁਰ, ਭਾਈ ਜਸਦੇਵ ਸਿੰਘ ਬੱਪੀਆਣਾ, ਸੰਤ ਹਰਨੇਕ ਸਿੰਘ, ਬਾਬਾ ਹਰਭਿੰਦਰ ਸਿੰਘ ਆਲਮਗੀਰ, ਭਾਈ ਰਾਜਿੰਦਰ ਸਿੰਘ ਕਰਤਾਰਪੁਰ, ਬਾਬਾ ਰਣਜੋਧ ਸਿੰਘ ਮਰਦਾਂਪਰ, ਰਾਗੀ ਗੁਰਦੀਪ ਸਿੰਘ ਜੈਪੁਰਾ, ਬਾਬਾ ਅਮਰੀਕ ਸਿੰਘ ਜਨਹੇੜੀਆਂ, ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਹਰਭਜਨ ਸਿੰਘ ਸੁਰਾਜਪੁਰ, ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਪ੍ਰਧਾਨ ਬੰਤ ਸਿੰਘ, ਬੀਬੀ ਤਨਵੀਰ ਕੌਰ, ਬੀਬੀ ਕੁਲਵੰਤ ਕੌਰ ਰਾਏਪੁਰ ਨੇ ਵੀ ਸ਼ਮੂਲੀਅਤ ਕੀਤੀ।