ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਅਕਤੂਬਰ
ਦੀ ਖੰਨਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੀ ਹੋਈ ਚੋਣ ਦੌਰਾਨ 30 ਸਾਲ ਬਾਅਦ ਕਾਂਗਰਸ ਦਾ ਕਬਜ਼ਾ ਹੋਇਆ ਹੈ। ਇਸ ਚੋਣ ਵਿਚ ਬੇਅੰਤ ਸਿੰਘ ਜੱਸੀ ਕ੍ਰਿਸ਼ਨਗੜ੍ਹ ਨੂੰ ਚੇਅਰਮੈਨ ਅਤੇ ਯਾਦਵਿੰਦਰ ਸਿੰਘ ਬਿੱਟੂ ਨੂੰ ਸੂਬਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਮੀਤ ਚੇਅਰਮੈਨ-ਗੁਰਸਿਮਰਨ ਸਿੰਘ ਗੁਰੀ ਕਾਲੀਰਾਓ, ਕਰਜ਼ਾ ਕਮੇਟੀ ਚੇਅਰਮੈਨ-ਜਗਰੀਰ ਸਿੰਘ ਰੋਹਣੋਂ, ਡਾਇਰੈਕਟਰ ਹਰਦੇਵ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ, ਡੌਲੀ ਜਸਪਾਲੋਂ, ਬਲਜੀਤ ਕੌਰ ਅਤੇ ਚਰਨਜੀਤ ਕੌਰ ਚੁਣੇ ਗਏ। ਚੋਣ ਕਾਂਗਰਸ ਪਾਰਟੀ ਵੱਲੋਂ ਆਬਜ਼ਰਬਰ ਮਲਕੀਤ ਸਿੰਘ ਗੋਗਾ ਪ੍ਰਧਾਨ ਨਗਰ ਕੌਂਸਲ ਪਾਇਲ ਦੀ ਨਿਗਰਾਨੀ ਹੇਠ ਕਰਵਾਈ ਗਈ। ਕਾਂਗਰਸ ਪਾਰਟੀ ਦੇ ਸਤਨਾਮ ਸਿੰਘ ਸੋਨੀ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਵਿਕਾਸ ਪੱਖੀ ਸੋਚ ਸਦਕਾ ਕਾਂਗਰਸ ਦੀ ਪਿੰਡਾਂ ਤੇ ਸ਼ਹਿਰ ਵਿਚ ਪਕੜ ਮਜ਼ਬੂਤ ਬਣੀ ਹੈ। ਇਸ ਮੌਕੇ ਡਾ.ਗੁਰਮੁੱਖ ਸਿੰਘ ਚਾਹਲ, ਗੁਰਦੀਪ ਸਿੰਘ ਰਸੂਲੜਾ, ਸੁਖਦੀਪ ਸਿੰਘ, ਹਰਚੰਦ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਹਾਜ਼ਰ ਸਨ।