ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਸਿਵਲ ਸਰਜਨ ਡਾ. ਐੱਸ ਪੀ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨੀਸ਼ਾ ਖੰਨਾ ਵੱਲੋਂ ਕਰੋਨਾ ਵੈਕਸੀਨੇਸ਼ਨ ਮੈਗਾ ਮੁਹਿੰਮ ਚਲਾਈ ਗਈ। ਇਸ ਮੌਕੇ ਜ਼ਿਲ੍ਹੇ ਭਰ ਵਿੱਚ ਕੁੱਲ 383 ਥਾਵਾਂ ’ਤੇ ਮੈਗਾ ਕਰੋਨਾ ਟੀਕਾਕਰਨ ਕੈਂਪ ਲਾਏ ਗਏ ਜਿਸ ਵਿੱਚ 12 ਤੋਂ 14 ਸਾਲਾਂ ਦੇ ਬੱਚਿਆਂ, 14 ਸਾਲ ਤੋਂ ਉਪਰ ਅਤੇ 18 ਸਾਲ ਤੋਂ ਉਪਰ ਸਾਰੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਕਰੋਨਾ ਦੀ ਪਹਿਲੀ ਅਤੇ ਦੂਸਰੀ ਖੁਰਾਕ ਨਹੀਂ ਲਈ, ਉਹ ਆਪਣੀ ਖੁਰਾਕ ਜਲਦ ਲੈਣ।