ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਅਕਤੂਬਰ
ਇਥੋਂ ਦੇ ਵਾਰਡ ਨੰਬਰ 8 ਦੇ ਅਕਾਲੀ ਕੌਂਸਲਰ ਸਰਬਦੀਪ ਸਿੰਘ ਕਾਲੀ ਰਾਓ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਹਲਕੇ ਦੇ ‘ਆਪ’ ਵਿਧਾਇਕ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਦ ਨੇ ਸ੍ਰੀ ਕਾਲੀਰਾਓ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਸ੍ਰੀ ਸੋਂਦ ਨੇ ਕਿਹਾ ਕਿ ਕਾਲੀਰਾਓ ਨੂੰ ਪਾਰਟੀ ਵਿੱਚ ਬਹੁਤ ਹੀ ਸਨਮਾਨਯੋਗ ਸਥਾਨ ਦਿੱਤਾ ਜਾਵੇਗਾ। ਦੂਜੇ ਪਾਸੇ ਕਾਲੀਰਾਓ ਨੇ ਕੈਬਨਿਟ ਮੰਤਰੀ ਸੋਂਦ ਅਤੇ ਆਮ ਆਦਮੀ ਪਾਰਟੀ ਨੂੰ ਭਰੋਸਾ ਦਿੱਤਾ ਕਿ ਜੋ ਵੀ ਪਾਰਟੀ ਉਨ੍ਹਾ ਨੂੰ ਸੇਵਾ ਲਾਏਗੀ ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਪੱਪੀ, ਕੌਂਸਲਰ ਸੁਨੀਲ ਕੁਮਾਰ ਨੀਟਾ, ਮਨਮੀਤ ਸਿੰਘ ਨਾਗਰਾ, ਗੁਰਸ਼ਰਨ ਸਿੰਘ ਗੋਗੀਆ, ਭੁਪਿੰਦਰ ਸਿੰਘ ਸੋਂਦ, ਹਰਜੀਤ ਸਿੰਘ ਸੋਹਲ, ਮਹੇਸ਼ ਕੁਮਾਰ ਤੇ ਇਲਾਕੇ ਦੀਆਂ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।