ਖੰਨਾ: ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਵੱਲੋਂ ਹਾਈ ਕੋਰਟ ’ਚ ਪਾਈ ਪਟੀਸ਼ਨ ’ਤੇ ਅਦਾਲਤ ਨੇ ਸੀਵਰੇਜ ਤੇ ਵਾਟਰ ਸਪਲਾਈ ਬੋਰਡ ਨੂੰ ਕੁਝ ਵਾਰਡਾਂ ਵਿਚ ਰੁਕੇ ਕੰਮ 31 ਮਾਰਚ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਦੱਸਣਯੋਗ ਹੈ ਕਿ ਅਕਾਲੀ ਦਲ ਵੱਲੋਂ ਵਾਰਡ ਨੰਬਰ-12, 13 ਤੇ 14 ’ਚ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਸੀ। ਇਸ ਵਿਚ ਸੀਵਰੇਜ ਤੇ ਵਾਟਰ ਸਪਲਾਈ ਦੇ ਵਿਕਾਸ ਕਾਰਜਾਂ ਨੂੰ ਰੋਕਣ ਦੇ ਦੋਸ਼ ਕਾਂਗਰਸ ਪਾਰਟੀ ’ਤੇ ਲਗਾਏ ਗਏ ਸਨ। ਸ੍ਰੀ ਯਾਦੂ ਨੇ ਦੱਸਿਆ ਕਿ ਖੰਨਾ ਸ਼ਹਿਰ ’ਚ ਕੇਂਦਰ ਸਰਕਾਰ ਦੀ ਅਮਰੂਤ ਸਕੀਮ ਤਹਿਤ 100 ਫ਼ੀਸਦੀ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ ਹੋਣਾ ਸੀ, ਪਰ ਸਿਆਸੀ ਰੰਜਿਸ਼ ਕਰ ਕੇ ਕਾਂਗਰਸ ਨੇ ਇਹ ਕੰਮ ਰੁਕਵਾ ਦਿੱਤਾ ਸੀ। ਇਸ ਮੌਕੇ ਸੀਵਰੇਜ ਬੋਰਡ ਦੇ ਐਕਸੀਅਨ ਜੇਪੀ ਸਿੰਘ ਨੇ ਅਦਾਲਤ ਨੂੰ 31 ਮਾਰਚ ਤੱਕ ਕੰਮ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ, ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਪਰੈਲ ਨੂੰ ਹੋਵੇਗੀ ਹੈ।
– ਨਿੱਜੀ ਪੱਤਰ ਪ੍ਰੇਰਕ