ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਜੁਲਾਈ
ਡੀਏਵੀ ਪਬਲਿਕ ਸਕੂਲ ਵਿੱਚ ਐੱਸਓਐੱਫ ਉਲੰਪਿਆਡ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਵੇਦਵਰਤ ਪਲਾਹ ਨੇ ਦੱਸਿਆ ਕਿ ਉਲੰਪਿਆਡ ’ਚ ਮੇਜ਼ਬਾਨ ਸਕੂਲ ਨੇ ਕਈ ਤਗ਼ਮੇ ਜਿੱਤੇ ਹਨ। ਦੂਸਰੀ ਜਮਾਤ ਦੇ ਸੌਰਵ ਗਰਗ ਨੇ ਜ਼ੋਨਲ ਪੱਧਰ ’ਤੇ ਕਾਂਸੀ ਦਾ ਤਗ਼ਮਾ, ਟਰਾਫ਼ੀ ਤੇ ਸਰਟੀਫ਼ਿਕੇਟ ਆਫ਼ ਜੋਨਲ ਐਕਸੀਲੈਂਸ ਨਾਲ 500 ਰੁਪਏ ਦੀ ਨਕਦ ਰਾਸ਼ੀ ਜਿੱਤੀ। ਦੂਸਰੀ ਜਮਾਤ ਦੀ ਵਿਦਿਆਰਥਣ ਕਵਿਨ ਨੇ ਹਿਸਾਬ ’ਚ ਇੰਟਰਨੈਸ਼ਨਲ ਪੱਧਰ ਉਤੇ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਦੂਜੀ ਦੀ ਹੀ ਵਿਦਿਆਰਥਣ ਅਸਮੀਤ ਕੌਰ ਨੂੰ ਵੀ ਹਿਸਾਬ ਦੇ ਵਿਸ਼ੇ ’ਚੋਂ ਕੌਮਾਂਤਰੀ ਪੱਧਰ ’ਤੇ ਚਾਂਦੀ ਦਾ ਤਗ਼ਮਾ ਜਿੱਤਿਆ। ਦਿਵਿਆਂਸ਼ ਗੋਇਲ ਨੂੰ ਗਿਫ਼ਟ ਵਾਊਚਰ ਤੇ ਸਰਟੀਫ਼ਿਕੇਟ ਆਫ਼ ਜ਼ੋਨਲ ਐਕਸੀਲੈਂਸ ਪ੍ਰਾਪਤ ਹੋਇਆ। ਸਾਇੰਸ ਵਿਸ਼ੇ ਵਿੱਚ 13 ਵਿਦਿਆਰਥੀਆਂ ਨੇ ਕੌਮਾਂਤਰੀ ਰੈਂਕ ਤੇ 5 ਵਿਦਿਆਰਥੀਆਂ ਨੇ ਜ਼ੋਨਲ ਰੈਂਕ ਨਾਲ ਸਰਟੀਫ਼ਿਕੇਟ ਆਫ਼ ਜ਼ੋਨਲ ਐਕਸੀਲੈਂਸ ਜਿੱਤੇ। ਹਿਸਾਬ ਵਿਸ਼ੇ ਵਿੱਚੋਂ 8 ਵਿਦਿਆਰਥੀਆਂ ਨੂੰ ਕੌਮਾਂਤਰੀ ਅਤੇ 8 ਵਿਦਿਆਰਥੀਆਂ ਨੇ ਜ਼ੋਨਲ ਰੈਂਕ ਪ੍ਰਾਪਤ ਕੀਤੇ। ਉਨ੍ਹਾਂ ਨੂੰ 1000 ਅਤੇ 500 ਰੁਪਏ ਅਤੇ ਸਰਟੀਫ਼ਿਕੇਟ ਮਿਲਿਆ। ਕੰਪਿਊਟਰ ਵਿਸ਼ੇ ਵਿੱਚੋਂ 11 ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਤੇ ਚਾਰ ਵਿਦਿਆਰਥੀਆਂ ਨੂੰ ਜ਼ੋਨਲ ਰੈਂਕ ਪ੍ਰਾਪਤ ਹੋਇਆ।