ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਅਕਤੂਬਰ
ਅੱਜ ਇਥੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਸ਼ਾਲ ਬੌਬੀ ਤੇ ਰਾਕੇਸ਼ ਸ਼ਾਹੀ ਦੀ ਐੱਸਡੀਐੱਮ ਖੰਨਾ ਨਾਲ ਮੀਟਿੰਗ ਹੋਈ। ਇਸ ਮੌਕੇ 25 ਅਕਤੂਬਰ ਨੂੰ ਦਸਹਿਰਾ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਕਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਾਲ ਸੀਮਤ ਵਿਅਕਤੀਆਂ ਦੀ ਹਾਜ਼ਰੀ ਵਿੱਚ ਦਸਹਿਰਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਪੁਤਲਿਆਂ ਦਾ ਸਥਾਨ ਬਦਲ ਕੇ ਪੁਲੀਸ ਸਟੇਸ਼ਨ-2 ਦੇ ਕੋਲ ਰਾਮਲੀਲਾ ਗਰਾਊਂਡ ਵਿੱਚ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਪੂਰੇ ਰਸਤੇ ਨੂੰ ਇੱਕ ਸਾਈਡ ਬਣਾਇਆ ਜਾਵੇਗਾ ਅਤੇ ਪੁਲੀਸ ਵੱਲੋਂ ਭੀੜ ਇੱਕਠੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਜਿਵੇਂ ਕਿ ਬਿਨਾਂ ਮਾਸਕ ਪਾਏ ਮੈਦਾਨ ਵਿੱਚ ਆਉਣ ਮਨ੍ਹਾਂ ਹੈ, ਇਕ ਵਾਰ ਵਿੱਚ 100 ਤੋਂ ਜ਼ਿਆਦਾ ਲੋਕ ਇੱਕਠੇ ਨਹੀਂ ਹੋ ਸਕਦੇ, ਕਿਸੇ ਵੀ ਤਰ੍ਹਾਂ ਦੇ ਸਕੂਟਰ-ਕਾਰ ਆਦਿ ਦੀ ਮਨਾਹੀ ਹੋਵੇਗੀ।