ਰਾਮ ਗੋਪਾਲ ਰਾਏਕੋਟੀ
ਰਾਏਕੋਟ, 11 ਦਸੰਬਰ
ਉੱਘੀ ਲੇਖਿਕਾ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦਾ ਕਾਵਿ ਸੰਗ੍ਰਹਿ ‘ਸੂਰਜ ਮਘਦਾ ਰੱਖਾਂਗੇ’ ਨੂੰ ਪੰਜਾਬੀ ਲਿਖਾਰੀ ਸਭਾ ਮਕਸੂਦੜਾ ਤੇ ਚੇਤਨਾ ਮੰਚ ਗੋਬਿੰਦਗੜ੍ਹ ਵਲੋਂ ਸਥਾਨਕ ਹਾਲ ‘ਵਿਹੜਾ ਸ਼ਗਨਾਂ ਦਾ’ ਵਿੱਚ ਰਿਲੀਜ਼ ਕੀਤਾ ਗਿਆ।
ਪ੍ਰਧਾਨਗੀ ਮੰਡਲ ’ਚ ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਬਲਬੀਰ ਸਿੰਘ ਬੱਲੀ (ਰੰਗਕਰਮੀ), ਡਾ. ਪਰਮਜੀਤ ਸਿੰਘ ਰਾਣੂੰ, ਡਾ. ਇੰਦਰਜੀਤ ਕੌਰ ਰਾਣੂ, ਮਾਸਟਰ ਨਿਰਪਾਲ ਸਿੰਘ ਮੰਚ ’ਤੇ ਬਿਰਾਜਮਾਨ ਸਨ। ਮੰਚ ਦੀ ਕਾਰਵਾਈ ਮਾਸਟਰ ਜਗਦੀਪ ਸਿੰਘ ਨੇ ਬਾਖੂਬੀ ਨਿਭਾਈ। ਕਿਤਾਬ ਦੇ ਵਿਸ਼ੇ ’ਤੇ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿਤਾਬ ਮਜ਼ਦੂਰ-ਕਿਸਾਨ ਸੰਘਰਸ਼ ’ਤੇ ਅਧਾਰਿਤ ਹੈ, ਅੱਜ ਕਿਸਾਨੀ ਘੋਲ ਦੇ ਫਤਹਿ ਦਿਵਸ ਤੇ ਇਹਦਾ ਲੋਕ ਅਰਪਣ ਹੋਣਾ ਵੀ ਯਾਦਗਾਰੀ ਹੋ ਨਿੱਬੜਿਆ ਹੈ। ਇਸ ਮੌਕੇ ਬਲਬੀਰ ਕੌਰ ਰਾਏਕੋਟੀ ਨੂੰ ਡਾਕਟਰ ਰਾਣੂੰ ਜੋੜੀ ਵਲੋਂ ਸਨਮਾਨ ਚਿੰਨ੍ਹ ਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਉਸਤਾਦ ਗੋਬਿੰਦਗੜ੍ਹੀਆ ਤੇ ਉਨ੍ਹਾਂ ਦੀ ਪਤਨੀ ਨੂੰ ਰਾਏਕੋਟੀ ਪਰਿਵਾਰ ਵੱਲੋਂ ਲੋਈ ਤੇ ਸ਼ਾਲ ਦੇ ਕੇ ਨਿਵਾਜਿਆ ਗਿਆ।