ਜੋਗਿੰਦਰ ਸਿੰਘ ਓਬਰਾਏ
ਖੰਨਾ, 21 ਦਸੰਬਰ
ਪੰਜਾਬ ਭਾਸ਼ਾ ਨੂੰ ਸਮਰਪਿਤ ਸੰਸਥਾ ‘ਸੁਪਨਸਾਜ਼’ ਵੱਲੋਂ ਸਥਾਨਕ ਨਰੋਤਮ ਵਿੱਦਿਆ ਮੰਦਰ ਵਿੱਚ ਪਹਿਲੇ ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਸਨਮਾਨ ਤੇ ਭਾਸ਼ਣ ਸਮਾਗਮ ਸ਼ਾਰਦਾ ਬਾਹੀਆ ਦੀ ਪ੍ਰਧਾਨਗੀ ਹੇਠਾਂ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਨਵਤੇਜ ਸ਼ਰਮਾ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਵਿਦਵਾਨਾਂ ਦਾ ਸਵਾਗਤ ਕੀਤਾ। ਡਾ. ਸੁਰਜੀਤ ਨੇ ਪ੍ਰਿੰਸੀਪਲ ਤਰਸੇਮ ਬਾਹੀਆ ਦੇ ਜੀਵਨ ਦੇ ਆਖਰੀ ਪਲਾਂ ਵਿਚ ਉਨ੍ਹਾਂ ਦੁਆਰਾ ਲਿਖੇ ਸ਼ਬਦ ਸੁਨੇਹੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਬਾਹੀਆ ਅਜਿਹੇ ਅਧਿਆਪਕ ਸਨ, ਜਿਨ੍ਹਾਂ ਸਾਨੂੰ ਜਿਊਣ ਦਾ ਵਲ ਹੀ ਨਹੀਂ ਸਿਖਾਇਆ ਸਗੋਂ ਮੌਤ ਦੇ ਸਾਹਮਣੇ ਖੜ੍ਹੇ ਹੋ ਕੇ ਜੀਵਨ ਦੇ ਸਰਬਕਾਰੀ ਹੋਣ ਦਾ ਰਾਹ ਵਿਖਾਇਆ। ਉਹ ਵਿਦਿਆਰਥੀਆਂ ਦੇ ਤਾਜ਼ਿੰਦਗੀ ਨਾਲ ਰਹਿਣ ਵਾਲੇ ਅਧਿਆਪਕ ਹਨ। ਇਸ ਮੌਕੇ ਕਹਾਣੀਕਾਰ ਮੁਖਤਿਆਰ ਸਿੰਘ ਦੀ ਪੁਸਤਕ ‘ਮੇਰੀਆ ਚੋਣਵੀਆਂ ਕਹਾਣੀਆਂ’ ਸ਼ਾਰਦਾ ਬਾਹੀਆ ਨੇ ਲੋਕ ਅਰਪਣ ਕੀਤੀ। ਸਮਾਗਮ ਦੌਰਾਨ ਪੰਜਾਬ ਦੀ ਲੋਕਧਾਰਾ ਖੇਤਰ ਵਿਚ ਵਿਆਪਕ ਤੇ ਗਹਿਰੀ ਖੋਜ ਕਰਨ ਵਾਲੇ ਡਾ. ਨਾਹਰ ਸਿੰਘ ਨੂੰ ਪਹਿਲਾ ਪ੍ਰਿੰਸੀਪਲ ਤਰਸੇਹ ਬਾਹੀਆ ਯਾਦਗਾਰੀ ਸਨਮਾਨ ਦਿੱਤਾ ਗਿਆ। ਡਾ. ਨਾਹਰ ਸਿੰਘ ਨੇ ਨਿਰਧਾਰਿਤ ਵਿਸ਼ੇ ਵਹਿਮ-ਭਰਮਾਂ ਦੇ ਵਿਗਿਆਨਕ ਆਧਾਰ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਰਮਜੀਤ ਸਿੰਘ ਐਡਵੋਕੇਟ, ਬਲਵਿੰਦਰ ਸਿੰਘ ਗਰੇਵਾਲ, ਪਾਵੇਲ ਬਾਹੀਆ, ਸੁਖਦੇਵ ਸਿੰਘ ਰਾਣਾ, ਗੁਰਪ੍ਰੀਤ ਸਿੰਘ, ਪਰਮਜੀਤ ਵਰਮਾ, ਗੁਲਜ਼ਾਰ ਮੁਹੰਮਦ, ਗੌਰਵ ਸ਼ਰਮਾ, ਲੋਕਨਾਥ ਸ਼ਰਮਾ, ਨਾਜਰ ਸਿੰਘ, ਪਰਮਜੀਤ ਸਿੰਘ, ਦਲਜੀਤ ਕੌਰ, ਪ੍ਰਭਜੋਤ ਕੌਰ, ਪ੍ਰਦੀਪ ਸਿੰਘ, ਨਰਦੀਪ ਸਿੰਘ, ਗੁਰਬਚਨ ਸਿੰਘ, ਜਰਨੈਲ ਸਿੰਘ, ਜਗਵਿੰਦਰ ਸਿੰਘ, ਜਸ਼ਨਪ੍ਰੀਤ ਕੌਰ, ਹਰਦੀਪ ਕੌਰ ਆਦਿ ਹਾਜ਼ਰ ਸਨ।