ਰਾਮ ਗੋਪਾਲ ਰਾਏਕੋਟੀ
ਰਾਏਕੋਟ, 26 ਸਤੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਏਕਤਾ) ਦੀ ਇਕਾਈ ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਉੱਪਲ (ਬੱਸੀਆਂ) ਅਗਵਾਈ ਹੇਠ ਹਲਕੇ ਦੇ ਕਿਸਾਨਾਂ ਦਾ ਪਿੰਡ ਬੱਸੀਆਂ ਤੋਂ 57ਵਾਂ ਜਥਾ ਦਿੱਲੀ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਰਵਾਨਾ ਹੋਇਆ।
ਡਕੌਂਦਾ ਦੇ ਆਗੂ ਰਣਧੀਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੇ ਹੌਸਲੇ ਵਧਾਉਣ ਲਈ ਰਾਏਕੋਟ ਇਲਾਕੇ ਦੇ ਕਿਸਾਨਾਂ ਦਾ 57ਵਾਂ ਜਥਾ ਅੱਜ ਪਿੰਡ ਬੱਸੀਆਂ ਤੋਂ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਕਰਵਾ ਲੈਂਦੇ ਤਦ ਤੱਕ ਰਾਸ਼ਨ ਸਣੇ ਜਥੇ ਦਿੱਲੀ ਕਿਸਾਨ ਮੋਰਚੇ ਵਿੱਚ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਸ ਮੌਕੇ ਜਥੇ ਵਿਚ ਮੁਖਤਿਆਰ ਸਿੰਘ ਚੀਮਾ, ਪਰਮਿੰਦਰ ਸਿੰਘ ਚੀਮਾ, ਸਰਵਨ ਸਿੰਘ ਚੀਮਾ, ਮੈਂਬਰ ਕਰਨੈਲ ਸਿੰਘ ਚੀਮਾ ਸ਼ਾਮਲ ਸਨ।