ਦਵਿੰਦਰ ਜੱਗੀ
ਪਾਇਲ, 24 ਸਤੰਬਰ
ਇੱਥੇ ਅੱਜ ਰੰਘਰੇਟਾ ਟਾਈਗਰ ਫੋਰਸ ਲੁਧਿਆਣਾ ਦੇ ਪ੍ਰਧਾਨ ਅਤੇ ਲੋਕ ਜਗਾਓ ਮੰਚ ਦੇ ਆਗ ਗੁਰਦੀਪ ਸਿੰਘ ਕਾਲੀ ਨੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੀਆਂ ਸਮੱਸਿਆਵਾਂ ਦੀ ਗੱਲ ਅੱਜ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਹੈ ਕਾਂਗਰਸ ਨੇ ਆਪਣੇ 2016 ਦੇ ਚੋਣ ਮੈਨੀਫੈਸਟੋ ਵਿੱਚ ਵੀ ਕੀਤੀ ਸੀ ਪ੍ਰੰਤੂ ਕਾਂਗਰਸ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿੱਚ ਪੰਜਾਬ ਅੰਦਰ ਰੇਤ ਮਾਫ਼ੀਆ ਅਤੇ ਡਰੱਗ ਮਾਫੀਆ ਕਈ ਗੁਣਾਂ ਜ਼ਿਆਦਾ ਵਧਿਆ ਹੈ , ਜਿਸ ਵਿਚ ਜ਼ਿਆਦਾਤਰ ਕਾਂਗਰਸੀ ਵਿਧਾਇਕ ਹੀ ਸ਼ਾਮਲ ਸਨ। ਉਨ੍ਹਾਂ ਕਾਂਗਰਸ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਉਨ੍ਹਾਂ ਮੁੱਖ ਮੰਤਰੀ ਚੰਨੀ ਕੋਲੋਂ ਮੰਗ ਕੀਤੀ ਹੈ ਕਿ ਖੰਨਾ, ਪਾਇਲ, ਘਨੌਰੀ ਦੇ ਵਿਧਾਇਕਾਂ ਤੋਂ ਅਸਤੀਫਾ ਲੈ ਕੇ ਨਕਲੀ ਸ਼ਰਾਬ ਫੈਕਟਰੀਆਂ ਦੀ ਜਾਂਚ ਕੀਤੀ ਜਾਵੇ। ਇਸ ਮੌਕੇ ਹਰਦੀਪ ਸਿੰਘ ਚੀਮਾ, ਬਲਜੀਤ ਸਿੰਘ ਜੱਲਾ, ਅੰਮ੍ਰਿਤ ਸਿੰਘ, ਭਾਰਤੀ, ਕਰਮ ਮਹਿਮੀ ਆਦਿ ਸ਼ਾਮਲ ਸਨ।