ਪੱਤਰ ਪ੍ਰੇਰਕ
ਕੁੱਪ ਕਲਾਂ, 9 ਫਰਵਰੀ
ਹਲਕਾ ਪਾਇਲ ਤੋਂ ‘ਆਪ’ ਉਮੀਦਵਾਰ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਕੁਲਾਹੜ ਵਿੱਚ ਦੌਰੇ ਮੌਕੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਮੌਕਾਪ੍ਰਸਤ ਰਾਜਨੀਤੀ ਕੀਤੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਵੱਲੋਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਕਾਰਨ ਲੋਕ ਗੁਮਰਾਹ ਹੋ ਗਏ ਸਨ, ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਇਸ ਮੌਕੇ ਪਿੰਡ ਕਲਾਹੜ ਦੇ ਨੌਜਵਾਨ ਗੁਰਸ਼ਰਨ ਸਿੰਘ ਪੰਧੇਰ ਅਤੇ ਸੇਠ ਬਲਦੇਵ ਸਿੰਘ ਵੱਲੋਂ ਪਿੰਡ ਦੀਆਂ ਮੰਗਾਂ ਸਬੰਧੀ ਉਮੀਦਵਾਰ ਗਿਆਸਪੁਰਾ ਨੂੰ ਮੰਗ ਪੱਤਰ ਸੌਂਪਿਆ ਗਿਆ।