ਪੱਤਰ ਪ੍ਰੇਰਕ
ਪਾਇਲ, 3 ਜਨਵਰੀ
ਨਗਰ ਕੌਂਸਲ ਪਾਇਲ ਦੀਆਂ ਚੋਣਾਂ ਸਬੰਧੀ ਵੱਖ-ਵੱਖ ਵਾਰਡਾਂ ਦੀਆਂ ਤਿਆਰ ਕੀਤੀਆਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ’ਤੇ ਗੜਬੜੀਆਂ ਸਬੰਧੀ ਦਲਜਿੰਦਰ ਸਿੰਘ ਔਜਲਾ ਨੇ ਐੱਸਡੀਐੱਮ ਮਨਕੰਵਲ ਸਿੰਘ ਚਾਹਲ ਨੂੰ ਮੰਗ-ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਐੱਮਸੀ ਪਾਇਲ ਦੀਆਂ ਵੋਟਰ ਸੂਚੀਆਂ ਵਿੱਚ ਇੱਕੋ ਮਕਾਨ ਦਾ ਨੰਬਰ ਵੱਖ-ਵੱਖ ਵਾਰਡਾਂ ਵਿੱਚ ਲੱਗਣਾ, ਵੋਟਰ ਸੂਚੀ ਵਿੱਚ ਮਕਾਨ ਨੰ: ਦੀ ਜਾਣਕਾਰੀ ਨਾ ਹੋਣਾ, ਹਰ ਬੂਥ ਵਿੱਚ ਬਹੁਤੇ ਮਕਾਨ ਨੰਬਰਾਂ ਦੀ ਥਾਂ 0 ਦਰਸਾਉਣਾ ਆਦਿ ਗੰਭੀਰ ਗੜਬੜੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਉਪਰੋਕਤ ਰਿਕਾਰਡ ਦੀ ਜਾਂਚ ਕੀਤੀ ਜਾਵੇ। ਐੱਸਡੀਐੱਮ ਪਾਇਲ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਕਾਰਜਸਾਧਕ ਅਫਸਰ ਨੂੰ ਭੇਜੀ ਜਾ ਰਹੀ ਹੈ।