ਪੱਤਰ ਪ੍ਰੇਰਕ
ਪਾਇਲ, 19 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ) ਵੱਲੋਂ ਬਲਾਕ ਕਨਵੀਨਰ ਪਰਮਵੀਰ ਸਿੰਘ ਘਲੋਟੀ ਦੀ ਅਗਵਾਈ ਵਿੱਚ ਪੰਜ ਮੈਂਬਰੀ ਵਫ਼ਦ ਵੱਲੋਂ ਕੋਆਪ੍ਰੇਟਿਵ ਸੁਸਾਇਟੀ ਵਿੱਚ ਤੁਰੰਤ ਡੀਏਪੀ ਖਾਦ ਮੰਗਵਾਉਣ ਸਬੰਧੀ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪਾਇਲ ਕਮਲਜੀਤ ਸਿੰਘ ਮਾਂਗਟ ਮੌਕੇ ’ਤੇ ਹਾਜ਼ਰ ਨਾ ਹੋਣ ਕਰਕੇ ਮੰਗ ਪੱਤਰ ਸਹਾਇਕ ਕਰਮਚਾਰੀ ਗੁਰਦੀਪ ਸਿੰਘ ਸਿਹੌੜਾ ਨੂੰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਘਲੋਟੀ ਦੀ ਕੋਆਪ੍ਰੇਟਿਵ ਸੁਸਾਇਟੀ ਵਿੱਚ ਡੀਏਪੀ ਖਾਦ ਦੀ ਭਾਰੀ ਕਿੱਲਤ ਹੈ,ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ,ਖੇਤੀਬਾੜੀ ਸਭਾ ਵਿੱਚ ਡੀਏਪੀ ਖਾਦ ਨਹੀਂ ਹੈ, ਜਿਸ ਕਾਰਨ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਅਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਵੱਲ ਜਾਣਾ ਪੈ ਰਿਹਾ। ਇਸ ਸਬੰਧੀ ਐੱਸਡੀਐੱਮ ਪਾਇਲ ਹਰਜਿੰਦਰ ਸਿੰਘ ਬੇਦੀ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਦਵਿੰਦਰ ਸਿੰਘ ਘਲੋਟੀ, ਨਿਰਮਲ ਸਿੰਘ,ਹਰਜੀਤ ਸਿੰਘ,ਝਰਮਲ ਸਿੰਘ,ਆਜ਼ਾਦ ਸਿੰਘ ਘੋਲਾ ਹਾਜ਼ਰ ਸਨ।