ਦੇਵਿੰਦਰ ਸਿੰਘ ਜੱਗੀ
ਪਾਇਲ, 11 ਮਾਰਚ
ਕਿੰਨਰਾਂ ਦੀ ਧੱਕੇਸ਼ਾਹੀ ਤੋਂ ਤੰਗ ਆਏ ਸ਼ਹਿਰ ਵਾਸੀਆਂ ਨੇ ਅੱਜ ਸਮਾਜ ਸੇਵੀ ਗੁਰਿੰਦਰ ਸਿੰਘ ਕੈੜਾ ਦੀ ਅਗਵਾਈ ਹੇਠ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਨੂੰ ਮੰਗ ਪੱਤਰ ਦਿੱਤਾ। ਸ੍ਰੀ ਕੈੜਾ ਨੇ ਕਿਹਾ ਕਿ ਪਿਛਲੇ ਦਿਨੀਂ ਪਾਇਲ ਵਿੱਚ ਇੱਕ ਮੁੰਡੇ ਦਾ ਵਿਆਹ ਹੋਇਆ ਸੀ, ਵਿਆਹ ਤੋਂ ਦੋ ਦਿਨ ਬਾਅਦ ਮੁੰਡੇ ਦੀ ਦਾਦੀ ਗੁਜ਼ਰ ਗਈ, ਉਸ ਤੋਂ ਅਗਲੇ ਹੀ ਦਿਨ ਕਿੰਨਰ ਵਧਾਈ ਲੈਣ ਪਹੁੰਚ ਗਏ। ਪਰਿਵਾਰ ਵਾਲਿਆਂ ਨੇ ਨੇ ਉਨ੍ਹਾਂ ਨੂੰ ਮਰਗਤ ਬਾਰੇ ਦੱਸਿਆ ਪਰ ਉਹ ਵਧਾਈ ਦੇ ਰੂਪ ਵਿੱਚ 11000 ਰੁਪਏ ਲੈਣ ਦੀ ਜਿੱਦ ਕਰਨ ਲੱਗੇ ਤੇ ਅਖੀਰ 3100 ਰੁਪਏ ਲੈ ਕੇ ਹੀ ਵਾਪਸ ਗਏ। ਕਈ ਦੁਕਾਨਦਾਰਾਂ ਨੇ ਦੱਸਿਆ ਕਿ ਕਿੰਨਰ ਤਿਉਹਾਰਾਂ ਮੌਕੇ ਪੈਸੇ ਮੰਗਦੇ ਹਨ ਤੇ ਜਾਂਦੇ ਜਾਂਦੇ ਦੁਕਾਨਾਂ ਵਿੱਚੋਂ ਕੌਈ ਮਹਿੰਗੀ ਚੀਜ਼ ਚੁੱਕ ਕੇ ਲੈ ਜਾਂਦੇ ਹਨ। ਮੰਗ ਪੱਤਰ ’ਤੇ ਪਾਇਲ ਵਾਸੀਆਂ, ਮੌਜੂਦਾ ਅਤੇ ਸਾਬਕਾ ਕੌਂਸਲਰਾਂ, ਨੰਬਰਦਾਰਾਂ, ਸਨਮਾਨਿਤ ਸ਼ਖਸੀਅਤਾਂ ਅਤੇ ਪਾਇਲ ਨਿਵਾਸੀਆਂ ਨੇ ਦਸਤਖਤ ਕੀਤੇ। ਇਸ ਮੌਕੇ ਹਰਦੀਪ ਸਿੰਘ, ਪ੍ਰਮੋਦ ਭਾਰਦਵਾਜ, ਗੁਰਚਰਨ ਸਿੰਘ ਸੋਨੀ, ਗੁਰਜੰਟ ਸਿੰਘ ਮਰਾੜ, ਦਲਜੀਤ ਸਿੰਘ ਚੀਮਾ, ਲਾਲੀ ਚੀਮਾ, ਦੀਪ ਪਾਇਲੀਆ, ਮੇਜਰ ਟੇਲਰ, ਪਰਮੇਸ਼ਵਰ ਸਿੰਘ, ਯਸ਼ਪਾਲ ਸ਼ਰਮਾ ਅਤੇ ਬੰਟੀ ਪਾਇਲ ਹਾਜ਼ਰ ਸਨ ।