ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਜੂਨ
ਸ਼ਹਿਰ ਦੀ ਸਮਾਜ ਸੇਵੀ ਸੰਸਥਾ ਕਰਮਕਾਂਡੀ ਬ੍ਰਾਹਮਣ ਸਭਾ ਨੇ ਪੁੱਤਰ ਦੀ ਹੱਡੀ ਚੋਰੀ ਮਾਮਲੇ ਦੇ ਪੀੜਤ ਪਰਿਵਾਰ ਦੇ ਮੁਖੀ ਰਿੰਕੂ ਲਖੀਆ ਨਾਲ ਮੁਲਾਕਾਤ ਕੀਤੀ। ਸ਼ਹਿਰ ਦੇ ਸਮਸ਼ਾਨਘਾਟ ਵਿਖੇ ਹੋ ਰਹੇ ਇਸ ਸ਼ਰਮਨਾਕ ਕਾਰਜ ਸਬੰਧੀ ਰਿੰਕੂ ਲਖੀਆ ਨੇ ਸਭਾ ਨੂੰ ਦੱਸਿਆ ਕਿ ਉਸ ਦੇ 17 ਸਾਲਾਂ ਪੁੱਤਰ ਦੇ ਸਸਕਾਰ ਉਪਰੰਤ ਰਾਤ ਵੇਲੇ ਇਕ ਹੱਡੀ ਨੂੰ ਉਥੋਂ ਦੇ ਸੇਵਾਦਾਰ ਨਿਰਮਲ ਸਿੰਘ ਨਿੰਮਾ ਤੇ ਉਸ ਦੇ ਪੁੱਤਰ ਨੇ ਕਿਸੇ ਤਾਂਤਰਿਕ ਨੂੰ ਤੰਤਰ ਕਿਰਿਆ ਲਈ ਵੇਚ ਦਿੱਤਾ। ਬ੍ਰਾਹਮਣ ਸਭਾ ਨੇ ਹੱਡੀਆਂ ਦੀ ਤਸਕਰੀ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ।