ਪੱਤਰ ਪ੍ਰੇਰਕ
ਸਮਰਾਲਾ, 29 ਅਗਸਤ
ਇਥੇ ਡੈਮੋਕਰੈਟਿਕ ਜੰਗਲਾਤ ਮੁਲਾਜ਼ਮ ਜ਼ਿਲ੍ਹਾ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਕੌਰ ਸਮਰਾਲਾ ਤੇ ਕੁਲਦੀਪ ਲਾਲ ਸੇਲਕਿਆਣਾ ਮਤੇਵਾੜਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸਮਰਾਲਾ ਨਰਸਰੀ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਰਕਰਾਂ ਨੂੰ ਚਾਰ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਜੰਗਲਾਤ ਵਰਕਰਾਂ ਨੂੰ ਆਪਣਾ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਨੂੰ ਪੰਜਾਬ ਸਰਕਾਰ ਵੱਲੋਂ ਢਿੱਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਦਾ ਬਜਟ ਅਲਾਟ ਨਹੀਂ ਕੀਤਾ ਗਿਆ ਤਾਂ ਵਰਕਰਾਂ ਨੂੰ ਸ਼ੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਸਮੇਂ ਜਸਪਾਲ ਸਿੰਘ ਮੱਤੇਵਾੜਾ, ਸਿਮਰਨਜੀਤ ਸਿੰਘ ਬੌਂਦਲੀ, ਭਾਗ ਖਾਂ ਬੌਂਦਲੀ, ਲਖਵੀਰ ਸਿੰਘ ਰੇਂਜ ਪ੍ਰਧਾਨ, ਪ੍ਰਗਟ ਸਿੰਘ, ਹਰਦੇਵ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ , ਬੂਟਾ ਸਿੰਘ, ਹਰਜੀਤ ਸਿੰਘ , ਸੁਖਵਿੰਦਰ ਸਿੰਘ ਸੁੱਖੀ ਸੁਰਜੀਤ ਸਿੰਘ ਮਤੇਵਾੜਾ ਆਦਿ ਹਾਜ਼ਰ ਸਨ।