ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੁਲਾਈ
ਤੇਲ ਦੀਆਂ ਵਧੀਆਂ ਕੀਮਤਾਂ ਦੇ ਖ਼ਿਲਾਫ਼ ਅੱਜ ਮਹਿਲਾ ਕਾਂਗਰਸ ਦੀਆਂ ਆਗੂਆਂ ਨੇ ਵਿਧਾਨ ਸਭਾ ਪੱਛਮੀ ਘੋੜਾ ਰੇਹੜਿਆਂ ਦੇ ਨਾਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ਗੁਰਪ੍ਰੀਤ ਕੌਰ ਸਿੱਧੂ ਨੇ ਕੀਤੀ। ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਅਤੇ ਗੁਰਪ੍ਰੀਤ ਸਿੱਧੂ ਨੇ ਕਿਹਾ ਕਿਕ ਆਜ਼ਾਦੀ ਦੇ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਭਾਅ ਵਧਾਇਆ ਗਿਆ ਹੈ। ਮੋਦੀ ਸਰਕਾਰ ਪੈਟਰੋਲ – ਡੀਜ਼ਲ ’ਤੇ ਐਕਸਾਈਜ਼ ਡਿਊਟੀ ਵਧਾ ਕੇ ਦੇਸ਼ ਦੇ ਕਿਸਾਨ, ਦੁਕਾਨਦਾਰ , ਵਪਾਰੀ , ਉਦਯੋਗਪਤੀਆਂ ਸਣੇ ਆਮ ਨਾਗਰਿਕਾਂ ਦਾ ਖੂਨ ਨਿਚੋੜ ਕੇ ਸਰਕਾਰੀ ਖਜ਼ਾਨਾ ਭਰ ਰਹੀ ਹੈ। ਲੀਨਾ ਟਪਾਰਿਆ ਨੇ ਮਹਿਲਾ ਕਾਂਗਰਸ ਵੱਲੋਂ ਘੋੜਾ ਗੱਡੀ ’ਤੇ ਸਵਾਰ ਹੋ ਕੇ ਪ੍ਰਦਰਸ਼ਨ ਕੀਤਾ।
ਡੈਮੋਕ੍ਰੈਟਿਕ ਪਾਰਟੀ ਨੇ ਮੰਗ ਪੱਤਰ ਦਿੱਤਾ
ਸਮਰਾਲਾ (ਡੀਪੀਐੱਸ ਬੱਤਰਾ): ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਖੇਤੀ ਸੁਧਾਰਾਂ ਬਾਰੇ ਜਾਰੀ ਕੀਤੇ ਕੇਂਦਰੀ ਆਰਡੀਨੈਂਸਾਂ ਖਿਲਾਫ਼ ਅੱਜ ਇਥੇ ਡੈਮੋਕ੍ੈਟਿਕ ਪਾਰਟੀ ਨੇ ਆਪਣਾ ਵਿਰੋਧ ਪ੍ਰਗਟਾਉਂਦੇ ਹੋਏ ਐੱਸਡੀਐੱਮ ਰਾਹੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਹੈ। ਪਾਰਟੀ ਪ੍ਰਧਾਨ ਪ੍ਰਸ਼ੋਤਮ ਚੱਢਾ ਨੇ ਕਿਹਾ ਕਿ ਜਦੋਂ ਕਰੋਨਾ ਵਾਇਰਸ ਕਾਰਨ ਤੇਲ ਦੀ ਮੰਗ ਘਟਣ ’ਤੇ ਪੂਰੀ ਦੁਨੀਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਹੇਠਾ ਡਿੱਗ ਰਹੀਆਂ ਹਨ, ਤਾਂ ਅਜਿਹੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਦੇ ਹੋਏ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਮੋਕੇ ਲਖਵੀਰ ਸਿੰਘ ਨਾਹਰ, ਸੰਨੀ ਭੱਟੀ, ਗਗਨਦੀਪ ਕੰਬੋਜ, ਰੋਹਿਨ ਅੰਬੇਦਕਰ ਅਤੇ ਚਮਨ ਲਾਲ ਹਾਜ਼ਰ ਸਨ।