ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੂਨ
ਨੇਤਰਹੀਣਾਂ ਦੀਆਂ ਚਿਰਾ ਤੋਂ ਲਟਕਦੀਆਂ ਮੰਗਾਂ ਨੂੰ ਕੈਪਟਨ ਸਰਕਾਰ ਵੱਲੋਂ ਨਾ ਮੰਨੇ ਜਾਣ ਦੇ ਰੋਸ ਵਜੋਂ 7 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ ਕਰ ਕੇ ਕਾਲੀਆਂ ਐਨਕਾਂ ਤੇ ਸੋਟੀਆਂ ਦੇਣਗੇ। ਭਾਰਤ ਨੇਤਰਹੀਣ ਸਵੇਕ ਸਮਾਜ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਚਾਹਲ ਅਤੇ ਨੈਸ਼ਨਲ ਫੈੱਡਰੇਸ਼ਨ ਆਫ ਦਾ ਬਲਾਂਈਡ ਨਵੀਂ ਦਿੱਲੀ ਦੀ ਪੰਜਾਬ ਬਰਾਂਚ ਦੇ ਪ੍ਰਧਾਨ ਵਿਵੇਕ ਮੌਂਗਾਂ ਨੇ ਦੱਸਿਆ ਕਿ ਜਦੋਂ ਦੀ ਕੈਪਟਨ ਦੀ ਸਰਕਾਰ ਬਣੀ ਹੈ, ਨੇਤਰਹੀਣਾਂ ਵੱਲੋਂ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਵਿੱਚ ਮੁੱਖ ਮੰਤਰੀ ਨੂੰ ਮਿਲਣ ਲਈ ਕਈ ਵਾਰ ਧਰਨੇ ਵੀ ਲਾਏ ਪਰ ਮੁੱਖ ਮੰਤਰੀ ਇਕ ਵਾਰ ਵੀ ਨਹੀਂ ਮਿਲੇ। ਜੇਕਰ ਇਸ ਵਾਰ ਵੀ ਅਫਸਰਸਾਹੀ ਦਾ ਰਵਾਈਆਂ ਪਹਿਲਾ ਵਰਗਾ ਰਿਹਾ ਤਾਂ ਨੇਤਰਹੀਣ ਅਫਸਰਾਂ ਦੇ ਘਰਾਂ ਵਿੱਚ ਜਾ ਕੇ ਐਨਕਾਂ ਅਤੇ ਸਟਿੱਕਾਂ ਦੇ ਕੇ ਆਉਣਗੇ।