ਪਾਇਲ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੇ ਕਾਰਪੋਰੇਟ ਤੇ ਕੰਪਨੀਆਂ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਜੋ ਟੌਲ ਪਲਾਜ਼ੇ ’ਤੇ ਨਵੀਆਂ ਸ਼ਰਤਾਂ ਮੜ੍ਹੀਆਂ ਜਾ ਰਹੀਆਂ ਸਨ। ਉਨ੍ਹਾਂ ਸ਼ਰਤਾਂ ਨੂੰ ਖਤਮ ਕਰਵਾ ਕੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਹਿਰਾ ਟੌਲ ਪਲਾਜ਼ੇ ਖੋਲ੍ਹ ਦਿੱਤੇ ਗਏ ਹਨ ਤੇ ਧਰਨੇ ਚੁੱਕ ਲਏ ਗਏ ਹਨ। ਉਨ੍ਹਾਂ ਇਸ ਮੌਕੇ ਯੋਗਦਾਨ ਦੇਣ ਵਾਲੇ ਕਿਸਾਨਾਂ, ਕਿਸਾਨ ਬੀਬੀਆਂ, ਨੌਜਵਾਨਾਂ, ਮਜ਼ਦੂਰ ਵੀਰਾਂ ਤੇ ਹੋਰ ਕਿਰਤੀ ਲੋਕਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਇਨ੍ਹਾਂ ਨਾਲ ਜਗਮੀਤ ਸਿੰਘ ਕਲਾੜ, ਰਜਿੰਦਰ ਸਿੰਘ ਸਿਆੜ੍ਹ, ਪਰਮਜੀਤ ਸਿੰਘ ਘਲੋਟੀ, ਸ਼ੇਰ ਸਿੰਘ ਮਹੌਲੀ, ਗਰਮੇਲ ਸਿੰਘ , ਹਰਬੰਸ ਸਿੰਘ ਮਾਣਕੀ, ਸ਼ਾਮਲ ਸਨ। -ਪੱਤਰ ਪ੍ਰੇਰਕ