ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਜੁਲਾਈ
ਸਥਾਨਕ ਅਗਵਾੜ ਪੋਨਾ ’ਚ ਅਚਾਰੀਆ ਰਜਨੀਸ਼ ਵਾਲੀ ਗਲੀ ’ਚ ਲੱਗਣ ਵਾਲੀਆਂ ਇੰਟਰਲੌਕ ਟਾਈਲਾਂ ਅਤੇ ਵਾਲਮੀਕਿ ਮੰਦਰ ਦੇ ਅੱਗੇ ਥੜ੍ਹਾ ਬਣਾਉਣ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ। ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਅੱਜ ਵਾਰਡ ਨੌਂ ਦੇ ਕੌਂਸਲਰ ਵਿਕਰਮ ਜੱਸੀ ਦੇ ਸੱਦੇ ’ਤੇ 18 ਲੱਖ ਦੀ ਲਾਗਤ ਨਾਲ ਹੋਣ ਵਾਲੇ ਇਸ ਵਿਕਾਸ ਕਾਰਜ ਨੂੰ ਸ਼ੁਰੂ ਕਰਵਾਉਣ ਪੁੱਜੇ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ, ਲੇਬਰ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਮੇਸ਼ੀ ਸਹੋਤਾ ਕੌਂਸਲਰ ਅਤੇ ਕੌਂਸਲਰ ਅਮਨ ਕਪੂਰ ਬੌਬੀ ਵੀ ਉਨ੍ਹਾਂ ਦੇ ਨਾਲ ਸਨ। ਪ੍ਰਧਾਨ ਰਾਣਾ ਨੇ ਹੱਥੀਂ ਇੰਟਰਲੌਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰਵਾਉਣ ਦੀ ਥਾਂ ਇਹ ਮੌਕਾ ਉਥੇ ਮੌਜੂਦ ਮੁਹੱਲੇ ਦੀਆਂ ਔਰਤਾਂ ਨੂੰ ਦਿੱਤਾ।
ਗਾਇਕ ਮਾਸਟਰ ਹਰਦੀਪ ਜੱਸੀ ਤੇ ਹੋਰ ਵਾਰਡ ਵਾਸੀਆਂ ਨੇ ਜਿੱਥੇ ਇਹ ਕੰਮ ਸ਼ੁਰੂ ਕਰਵਾਉਣ ਲਈ ਧੰਨਵਾਦ ਕੀਤਾ। ਕੌਂਸਲਰ ਵਿਕਰਮ ਜੱਸੀ ਨੇ ਦੱਸਿਆ ਕਿ ਇਹ ਵਿਕਾਸ ਕਾਰਜ ’ਤੇ 18 ਲੱਖ ਰੁਪਏ ਖਰਚ ਹੋਣਗੇ ਅਤੇ ਮਿਥੇ ਨਿਯਮਾਂ ਮੁਤਾਬਕ ਚੰਗੀ ਗੁਣਵੱਤਾ ਵਾਲਾ ਕੰਮ ਹੋਵੇਗਾ। ਇਸ ਮੌਕੇ ਸੰਜੀਵ ਕੁਮਾਰ ਲਵਲੀ, ਜਸਬੀਰ ਸਿੰਘ, ਅਮਰਜੀਤ ਕੌਰ ਆਦਿ ਮੌਜੂਦ ਸਨ।